ਸੰਘੋਲ, 5 ਫਰਵਰੀ (ਪਰਮਵੀਰ ਸਿੰਘ ਧਨੋਆ)-ਗ੍ਰਾਮ ਪੰਚਾਇਤ ਪਿੰਡ ਮੋਹਣਮਾਜਰਾ ਵਲੋਂ ਐੱਸ.ਡੀ.ਐੱਮ. ਖਮਾਣੋਂ ਮਨਰੀਤ ਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੰਚਾਇਤ ਦਾ ਕਹਿਣਾ ਹੈ ਕਿ ਉਕਤ ਅਧਿਕਾਰੀ ਪੰਚਾਇਤਾਂ ਦੀਆਂ ਪਿੰਡਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਸਮੱਸਿਆਵਾਂ ਅਤੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਤੱਤਪਰ ਰਹਿੰਦੇ ਹਨ ਅਤੇ ਰਿਸ਼ਵਤਖ਼ੋਰੀ ਖ਼ਿਲਾਫ਼ ਉਨ੍ਹਾਂ ਦਾ ਸਟੈਂਡ ਸਪੱਸ਼ਟ ਹੈ, ਜਿਸ ਕਾਰਨ ਉਨ੍ਹਾਂ ਦਾ ਸਨਮਾਨ ਕਰਨਾ ਬਣਦਾ ਹੈ | ਇਸ ਮੌਕੇ ਸਨਮਾਨ ਲਈ ਐੱਸ.ਡੀ.ਐੱਮ. ਰਾਣਾ ਨੇ ਮੋਹਣਮਾਜਰਾ ਦੀ ਪੰਚਾਇਤ ਦਾ ਧੰਨਵਾਦ ਕੀਤਾ | ਇਸ ਦੌਰਾਨ ਭਿੰਡਰ ਸਿੰਘ, ਸਾਧ ਸਿੰਘ, ਬਰਿੰਦਰ ਸਿੰਘ, ਭਿੰਡਰ ਗਿੱਲ, ਕੁਲਵੰਤ ਸਿੰਘ ਹਰਮੀਤ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ |