06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 12ਵੀਂ ਸਾਲਾਨਾ ਅਥਲੈਟਿਕ ਮੀਟ ਸ਼ਾਨਦਾਰ ਢੰਗ ਨਾਲ ਹੋਈ ਸੰਪੰਨ

Ad Position 21
repet_subhas-goyals [Copy P29]
ਜਜ਼ਬੇ ਅਤੇ ਮਿਹਨਤ ਵਾਲੀ ਐਥਲੈਟਿਕ ਮੀਟ ਦੀਆਂ ਝਲਕੀਆਂ | ਅਜੀਤ ਤਸਵੀਰਾਂ <br/> 22-02-2026
ਫ਼ਤਹਿਗੜ੍ਹ ਸਾਹਿਬ, 21 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਕੈਂਪਸ ਵਿਚ 12ਵੀਂ ਸਾਲਾਨਾ ਐਥਲੈਟਿਕ ਮੀਟ ਬੜੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ | ਇਸ ਮੀਟ ਵਿਚ 500 ਤੋਂ ਵੱਧ ਲੜਕੇ ਅਤੇ ਲੜਕੀ ਖਿਡਾਰੀਆਂ ਨੇ ਵੱਖ-ਵੱਖ ਟਰੈਕ ਅਤੇ ਫ਼ੀਲਡ ਮੁਕਾਬਲਿਆਂ ਵਿਚ ਭਾਗ ਲਿਆ, ਜਦਕਿ ਯੂਨੀਵਰਸਿਟੀ ਦੇ 20 ਵਿਭਾਗਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰਕੇ ਸਮਾਰੋਹ ਦੀ ਸ਼ੁਰੂਆਤ ਨੂੰ ਰੌਣਕਮਈ ਬਣਾਇਆ | ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਟਰੱਸਟੀ ਮੈਂਬਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਚਰਿੱਤਰ ਨਿਰਮਾਣ, ਅਨੁਸ਼ਾਸਨ ਅਤੇ ਨੇਤਿ੍ਤਵ ਗੁਣਾਂ ਦੇ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ ਅਤੇ ਵਿਅਕਤੀ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ | ਇਸ ਮੌਕੇ ਉਪਕੁਲਪਤੀ ਪ੍ਰੋ. ਡਾ. ਪਰਿਤਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਵਚਨਬੱਧ ਹੈ | ਇਸ ਮੌਕੇ ਡਾ. ਲਖਵੀਰ ਸਿੰਘ, ਪਿ੍ੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਡਾ. ਤੇਜਬੀਰ ਸਿੰਘ ਰਜਿਸਟਰਾਰ, ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਨਵਦੀਪ ਕੌਰ ਡੀਨ ਰਿਸਰਚ, ਡਾ. ਅੰਕਦੀਪ ਕੌਰ, ਡਾਇਰੈਕਟਰ, ਆਈ.ਕਿਊ.ਏ.ਸੀ., ਡਾ. ਹਰਨੀਤ ਬਿਲਿੰਗ ਡੀਨ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸਜ਼, ਜਗਜੀਤ ਸਿੰਘ ਡਿਪਟੀ ਰਜਿਸਟਰਾਰ ਫਾਈਨੈਂਸ, ਡਾ. ਬਲਵਿੰਦਰ ਕੌਰ ਡਿਪਟੀ ਰਜਿਸਟਰਾਰ ਅਤੇ ਡਾ. ਵੀ.ਐੱਸ. ਭੁੱਲਰ ਮੁਖੀ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੀ ਮੌਜੂਦਗੀ ਨੇ ਸਮਾਰੋਹ ਦੀ ਸ਼ਾਨ ਵਿਚ ਵਾਧਾ ਕੀਤਾ | ਐਥਲੈਟਿਕ ਮੀਟ ਦੌਰਾਨ 100, 400 ਅਤੇ 800-ਮੀਟਰ ਦੌੜਾਂ, ਲੰਬੀ ਛਾਲ, ਸ਼ਾਟ ਪੁੱਟ ਅਤੇ 400-ਮੀਟਰ ਰੀਲੇਅ ਦੌੜ ਦੇ ਰੋਮਾਂਚਕ ਮੁਕਾਬਲੇ ਲੜਕਿਆਂ ਅਤੇ ਲੜਕੀਆਂ ਦੋਵਾਂ ਵਰਗਾਂ ਵਿਚ ਕਰਵਾਏ ਗਏ | ਖਿਡਾਰੀਆਂ ਨੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ | ਲੜਕੀਆਂ ਦੇ ਵਰਗ ਵਿਚ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੀ ਵਿਦਿਆਰਥਣ ਉਰਵੀ ਜੋਗ ਅਤੇ ਲੜਕਿਆਂ ਦੇ ਵਰਗ ਵਿਚ ਪੰਜਾਬੀ ਵਿਭਾਗ ਦੇ ਵਰਿੰਦਰ ਸਿੰਘ ਨੂੰ ਉਨ੍ਹਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨਕਾਰੀ ਲਈ ਸਰਬੋਤਮ ਖਿਡਾਰੀ ਦਾ ਖ਼ਿਤਾਬ ਪ੍ਰਦਾਨ ਕੀਤਾ ਗਿਆ | ਕੁੱਲ ਮਿਲਾ ਕੇ ਓਵਰਆਲ ਟਰਾਫ਼ੀ ਸਰੀਰਕ ਸਿੱਖਿਆ ਵਿਭਾਗ ਨੇ ਜਿੱਤ ਕੇ ਆਪਣੀ ਬਹੁਪੱਖੀ ਤਿਆਰੀ ਅਤੇ ਸਮਰਪਣ ਦਾ ਸਬੂਤ ਦਿੱਤਾ | ਇਸ ਸਪੋਰਟਸ ਮੀਟ ਦੀ ਇੱਕ ਖ਼ਾਸ ਵਿਸ਼ੇਸ਼ਤਾ ਫੈਕਲਟੀ ਮੈਂਬਰਾਂ ਲਈ ਕਰਵਾਏ ਗਏ ਮਨੋਰੰਜਕ ਮੁਕਾਬਲੇ ਸਨ | ਅਧਿਆਪਕਾਂ ਨੇ ਵੀ ਪੂਰੇ ਜੋਸ਼ ਨਾਲ ਭਾਗ ਲਿਆ | ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਅਰਜੁਨਾ ਅਵਾਰਡੀ ਦਿਲਪ੍ਰੀਤ ਸਿੰਘ ਬੱਲ ਅਤੇ ਵਰੁਣ ਕੁਮਾਰ ਸਨ | ਉਨ੍ਹਾਂ ਨੇ ਖਿਡਾਰੀਆਂ ਦੇ ਜ਼ਬਰਦਸਤ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਖ਼ੂਬ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਕਮਾਉਣ ਦੇ ਮੌਕੇ ਮਿਲਦੇ ਹਨ | ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਖੇਡਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ | ਅੰਤ ਵਿਚ ਡਾ. ਵਰਿੰਦਰ ਸਿੰਘ ਭੁੱਲਰ ਵਲੋਂ ਬੱਲ ਅਤੇ ਵਰੁਣ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਹ 12ਵੀਂ ਸਾਲਾਨਾ ਐਥਲੈਟਿਕ ਮੀਟ ਯੂਨੀਵਰਸਿਟੀ ਦੀ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ | ਇਸ ਸ਼ਾਨਦਾਰ ਆਯੋਜਨ ਨਾਲ ਯੂਨੀਵਰਸਿਟੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਸੰਸਥਾ ਦੀ ਪ੍ਰਾਥਮਿਕਤਾ ਹਨ ਅਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਇਹ ਦੋਵੇਂ ਪੱਖ ਇਕਸਾਰ ਮਹੱਤਵ ਰੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਚ ਪੈਦਾ ਹੋ ਚੁੱਕੀਆਂ ਖ਼ਾਮੀਆਂ ਨੂੰ ਦੂਰ ਕਰਨ ਦੀ ਬਜਾਏ ਨਾਲਾਇਕੀਆਂ 'ਤੇ ਪਰਦਾ ਪਾਉਣਾ... ਅਗਲੀ ਖ਼ਬਰ ਬਡਾਲੀ ਆਲਾ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Ad Position 24