06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਸ਼ੇਸ਼ ਬੱਚਿਆਂ ਲਈ ਬਣਨ ਵਾਲੇ ਹਾਲ ਦੇ ਨਿਰਮਾਣ ਦਾ ਕੰਮ ਰਸਮੀ ਤੌਰ 'ਤੇ ਹੋਇਆ ਸ਼ੁਰੂ

Ad Position 21
repet_subhas-goyals [Copy P29]
ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਖੇ ਟੱਕ ਲਗਾ ਕੇ ਹਾਲ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਮੁਹਤਬਰ | ਅਜੀਤ ਤਸਵੀਰ <br/> 22-02-2026
ਬਸੀ ਪਠਾਣਾਂ, 21 ਫਰਵਰੀ (ਪੱਤਰ ਪ੍ਰੇਰਕ)-ਕਨਫੈਡਰੇਸ਼ਨ ਫ਼ਾਰ ਚੈਲੰਜਡ ਵਲੋਂ ਪਿੰਡ ਫ਼ਤਹਿਪੁਰ ਅਰਾਈਆਂ ਵਿਖੇ ਵਿਸ਼ੇਸ਼ ਬੱਚਿਆਂ ਦੇ ਵਿਕਾਸ ਲਈ ਚਲਾਏ ਜਾ ਰਹੇ ਸਿਰਜਨ ਡੇ ਕੇਅਰ ਸੈਂਟਰ ਵਿਖੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਉਪਰੰਤ ਹਾਲ ਦੇ ਨਿਰਮਾਣ ਦੀ ਸ਼ੁਰੂਆਤ ਖ਼ਾਸ ਮਹਿਮਾਨ ਸਮਾਜ ਸੇਵੀ ਨਕੇਸ਼ ਜਿੰਦਲ ਤੇ ਕੌਂਸਲਰ ਰਜਨੀ ਟੁਲਾਨੀ ਅਤੇ ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਵਲੋਂ ਟੱਕ ਲਗਾ ਕੇ ਕੀਤੀ ਗਈ | ਪ੍ਰਧਾਨ ਮਨਮੋਹਨ ਜਰਗਰ ਨੇ ਦੱਸਿਆ ਕਿ ਇਸ ਹਾਲ ਦੇ ਨਿਰਮਾਣ 'ਤੇ 35 ਲੱਖ ਰੁਪਏ ਖ਼ਰਚ ਆਉਣਗੇ | ਉਨ੍ਹਾਂ 5 ਲੱਖ ਦੀ ਗ੍ਰਾਂਟ ਭੇਜਣ ਲਈ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਹਾਲ ਦੀ ਛੱਤ ਦਾ ਇਸਤੇਮਾਲ ਬੱਚਿਆਂ ਦੇ ਖੇਡ ਮੈਦਾਨ ਦੇ ਤੌਰ 'ਤੇ ਕੀਤਾ ਜਾਵੇਗਾ, ਜਦਕਿ ਇਸ ਦੇ ਅੰਦਰ ਸੱਭਿਆਚਾਰਕ ਤੇ ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ | ਜਰਗਰ ਨੇ ਦੱਸਿਆ ਕਿ ਕੇਂਦਰ ਦੇ ਵਿਕਾਸ ਕਾਰਜਾਂ ਲਈ ਇਕ ਮੰਗ ਪੱਤਰ ਵਿਧਾਇਕ ਰੁਪਿੰਦਰ ਸਿੰਘ ਹੈਪੀ ਰਾਹੀਂ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ, ਜਿਸ ਕਰਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਜਲਦ ਆਰਥਿਕ ਮਦਦ ਭੇਜਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸਮਾਜ ਸੇਵੀ ਜਿੰਦਲ ਨੇ ਪ੍ਰਧਾਨ ਜਰਗਰ ਦੀ ਸ਼ਲਾਘਾ ਕਰਦਿਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ | ਇਸ ਮੌਕੇ ਅਸ਼ੋਕ ਟੁਲਾਨੀ, ਰਮੇਸ਼ ਕੁਮਾਰ ਸੀ.ਆਰ., ਸਰਪੰਚ ਰਵਿੰਦਰ ਸਿੰਘ, ਬਲਵਿੰਦਰ ਸਿੰਘ, ਲਾਲ ਸਿੰਘ, ਕਿਰਨ ਵਰਮਾ, ਪੰਚ ਹੰਸਰਾਜ ਸਿੰਘ, ਜੰਗ ਸਿੰਘ ਤੇ ਮਿੰਟੂ ਸਿੰਘ, ਸ਼ਮੀ ਮਲਹੋਤਰਾ, ਸਤਨਾਮ ਸਿੰਘ, ਰਵਿੰਦਰ ਸਿੰਘ, ਵਿਨਾਯਕ ਮੌਦਗਿਲ, ਮਨਮਿੰਦਰ ਸਿੰਘ, ਗਗਨਦੀਪ ਕੌਰ, ਰਜਨੀ, ਜਸਵੰਤ ਸਿੰਘ, ਸੁਖਵਿੰਦਰ ਕੌਰ, ਅਨਿਲ ਸ਼ਰਮਾ, ਅਨਿਲ ਲੂੰਬਾ, ਸੁਖਵਿੰਦਰ ਸਿੰਘ, ਰਾਜਵੀਰ ਕੌਰ ਪਿ੍ੰਸੀਪਲ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮਨੂੰ, ਅੱਛਰ ਸਿੰਘ ਆਦਿ ਹਾਜ਼ਰ
Ad Position 22
No active advertisement
ਪਿਛਲੀ ਖ਼ਬਰ ਸਾਨੂੰ ਸਮਾਜ ਦੀ ਉੱਨਤੀ ਲਈ ਧਾਰਮਿਕ ਪ੍ਰੋਗਰਾਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ-ਬਲਵੀਰ ਸਿੰਘ ਫੋਰਮੈਨ ਅਗਲੀ ਖ਼ਬਰ ਨਹਿਰੂ ਪਾਰਕ ਤੋਂ ਸਰਹੰਦੀ ਗੇਟ ਤੱਕ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ
Ad Position 24