18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਮੋਹਾਲੀ ਅਦਾਲਤ ਦਾ ਦੌਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਬਲਜਿੰਦਰ ਸਿੰਘ)-ਯੂਨੀਵਰਸਿਟੀ ਸਕੂਲ ਆਫ਼ ਲਾਅ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਆਖ਼ਰੀ ਸਾਲ ਅਤੇ ਤੀਜੇ ਸਾਲ ਦੇ ਕਾਨੂੰਨ ਵਿਦਿਆਰਥੀਆਂ ਨੂੰ ਜ਼ਿਲ੍ਹਾ ਮੋਹਾਲੀ ਦੀ ਸੈਸ਼ਨ ਅਦਾਲਤ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਸਿਧਾਂਤਕ ਕਲਾਸ ਰੂਮ ਪੜ੍ਹਾਈ ਤੋਂ ਇਲਾਵਾ ਅਦਾਲਤਾਂ ਦੇ ਕੰਮਕਾਜ ਅਤੇ ਪ੍ਰਕਿਰਿਆਵਾਂ ਦਾ ਸਿੱਧਾ ਅਨੁਭਵ ਕਰਵਾਉਣਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਅਦਾਲਤੀ ਮੁਕੱਦਮਿਆਂ ਦੀ ਸੁਣਵਾਈ ਨੂੰ ਵੇਖਿਆ, ਜਿਸ ਵਿਚ ਵਕੀਲਾਂ ਵਲੋਂ ਦਲੀਲਾਂ ਪੇਸ਼ ਕਰਨਾ, ਗਵਾਹਾਂ ਦੀ ਪੜਤਾਲ ਅਤੇ ਜੱਜ ਸਾਹਿਬਾਨ ਵਲੋਂ ਫ਼ੈਸਲੇ ਸੁਣਾਉਣਾ ਸ਼ਾਮਿਲ ਸੀ | ਉਨ੍ਹਾਂ ਨੇ ਬਾਰ ਕੌਂਸਲ ਦੇ ਮੈਂਬਰਾਂ ਅਤੇ ਅਦਾਲਤੀ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ, ਜਿਸ ਨਾਲ ਸਿਵਲ ਅਤੇ ਫ਼ੌਜਦਾਰੀ ਮੁਕੱਦਮੇਬਾਜ਼ੀ ਦੇ ਪਹਿਲੂਆਂ ਬਾਰੇ ਵਿਦਿਆਰਥੀਆਂ ਨੂੰ ਡੂੰਘੀ ਸਮਝ ਪ੍ਰਾਪਤ ਹੋਈ | ਇਹ ਦੌਰਾ ਵਿਭਾਗ ਦੀ ਮੁਖੀ ਪ੍ਰੋ. ਡਾ. ਅਮਿਤਾ ਕੌਸ਼ਲ ਦੇ ਦਿਸ਼ਾ ਨਿਰਦੇਸ਼ ਹੇਠ ਕਰਵਾਇਆ ਗਿਆ ਜਦੋਂਕਿ ਦੌਰੇ ਦੌਰਾਨ ਡਾ. ਨਵਨੀਤ ਕੌਰ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ | ਫੈਕਲਟੀ ਮੈਂਬਰ ਦਿਵਜੋਤ ਸੰਧੂ ਅਤੇ ਮਨਕੀਰਤ ਕੌਰ ਵੀ ਹਾਜ਼ਰ ਸਨ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਯੂਨੀਵਰਸਿਟੀ ਦੀ ਨਵੇਂ ਵਕੀਲਾਂ ਨੂੰ ਵਿਹਾਰਕ ਸਿਖਲਾਈ ਤੇ ਪੇਸ਼ੇਵਾਰ ਵਿਕਾਸ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਇੰਸਟ੍ਰਕਟਰਾਂ ਦੀਆਂ ਪੋਸਟਾਂ ਕੱਢਣ ਦੀ ਥਾਂ ਲੰਬੇ ਸਮੇਂ ਤੋਂ ਬਤੌਰ ਗੈੱਸਟ ਫੈਕਲਟੀ ਸੇਵਾਵਾਂ ਦੇਣ ਵਾਲੇ ਉਮ... ਅਗਲੀ ਖ਼ਬਰ ਬਰਨਾਲਾ ਰੈਲੀ ਦੀ ਤਿਆਰੀ ਸੰਬੰਧੀ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਜਾਰੀ
Ad Position 24