18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਅਕਾਦਮਿਕ ਸਪੋਰਟ ਗਰੁੱਪ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦੀ ਮਿਸ਼ਨ ਸਮਰੱਥ ਤਹਿਤ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਡਾਇਟ ਪਿ੍ੰਸੀਪਲ ਅਨੰਦ ਗੁਪਤਾ ਦੀ ਅਗਵਾਈ ਹੇਠ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਅਕਾਦਮਿਕ ਸਪੋਰਟ ਗਰੁੱਪ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦੀ ਮਿਸ਼ਨ ਸਮਰੱਥ 4.0 ਤਹਿਤ ਵਰਕਸ਼ਾਪ ਲਗਾਈ ਗਈ¢ ਵਰਕਸ਼ਾਪ ਦਾ ਮੁੱਖ ਏਜੰਡਾ ਨਵੇਂ ਸੈਸ਼ਨ 2026-27 ਵਿਚ ਮਿਸ਼ਨ ਸਮਰੱਥ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਵਧੀਆ ਢੰਗ ਨਾਲ ਚਲਾਉਣ ਸਬੰਧੀ ਸੀ | ਜਿਸ ਤਹਿਤ ਡੀ.ਆਰ.ਸੀ ਹਰਿੰਦਰਜੀਤ ਸਿੰਘ ਅਤੇ ਜਗਤਾਰ ਸਿੰਘ ਮਨੈਲਾ ਵਲੋਂ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ¢ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀਦਾਰ ਸਿੰਘ ਮਾਂਗਟ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਕਮਲਜੀਤ ਕੌਰ ਵਲੋਂ ਵੀ ਆਪਣੇ ਸੰਬੋਧਨ ਵਿਚ ਸਮੂਹ ਬੀ.ਆਰ.ਸੀ ਅਤੇ ਡੀ.ਆਰ.ਸੀ ਨੂੰ ਐਸ.ਸੀ.ਈ.ਆਰ.ਟੀ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਸਮਰੱਥ ਪੈਡਾਗੋਜੀ ਨੂੰ ਸਕੂਲ ਪੱਧਰ ਤੱਕ ਲਿਜਾਉਣ ਲਈ ਪੇ੍ਰਰਿਤ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਮਾਤ ਭਾਸ਼ਾ ਤੇ ਸੱਭਿਆਚਾਰ ਦੀ ਪਛਾਣ ਸੰਬੰਧੀ ਰਿਮਟ ਯੂਨੀਵਰਸਿਟੀ ਦਾ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੁੰਮ ਹੋਏ ਬੱਚੇ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫ਼ਸਰ ਵਲੋਂ ਸੰਪਰਕ ਨੰਬਰ ਜਾਰੀ
Ad Position 24