05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਿਹਾਇਸ਼ੀ ਕਾਲੋਨੀ 'ਚ ਦੁਕਾਨਾਂ ਦੀ ਉਸਾਰੀ ਖ਼ਿਲਾਫ਼ ਵਾਰਡ ਵਾਸੀਆਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਦੁਕਾਨਾਂ ਦੀ ਉਸਾਰੀ ਸਬੰਧੀ ਆਪਣਾ ਪੱਖ ਰੱਖਦੇ ਮਨਜਿੰਦਰ ਸਿੰਘ | <br/> ਅਮਲੋਹ ਸ਼ਹਿਰ ਦੇ ਵਾਰਡ ਨੰਬਰ. 8 ਦੇ ਵਸਨੀਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | (ਸੱਜੇ) ਉਹ ਪਲਾਟ ਜਿੱਥੇ ਦੁਕਾਨਾਂ ਦੀਆਂ ਨੀਂਹਾਂ ਭਰੀਆਂ ਹੋਈਆਂ ਹਨ | ਅਜੀਤ ਤਸਵੀਰਾਂ <br/> 03-03-2026
ਅਮਲੋਹ, 2 ਮਾਰਚ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਦੇ ਅਧੀਨ ਆਉਂਦੇ ਵਾਰਡ ਨੰਬਰ. 8 ਦੇ ਵਾਸੀਆਂ ਵਲੋਂ ਇਲਾਕੇ ਵਿਚ ਇਕ ਵਿਅਕਤੀ ਦੁਆਰਾ ਨਿੱਜੀ ਦੁਕਾਨਾਂ ਦੀ ਕੀਤੀ ਜਾ ਰਹੀ ਉਸਾਰੀ ਨੂੰ ਰੁਕਵਾਉਣ ਲਈ ਮੰਗ ਪੱਤਰ ਐਸ.ਡੀ.ਐਮ. ਅਮਲੋਹ ਨੂੰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਵਾਰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਾਲੋਨੀ ਇਕ ਰਹਾਇਸ਼ੀ ਕਾਲੋਨੀ ਹੈ | ਜਿਸ ਵਿਚ ਅਮਲੋਹ ਦੇ ਮਨਜਿੰਦਰ ਸਿੰਘ ਵਲੋਂ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਨਹੀਂ ਬਣਨੀਆਂ ਚਾਹੀਦੀਆਂ | ਦੁਕਾਨਾਂ ਬਣਨ ਦੇ ਨਾਲ ਸਾਡੇ ਘਰਾਂ ਦੀ ਪ੍ਰਾਈਵੇਸੀ ਖ਼ਤਮ ਹੁੰਦੀ ਹੈ | ਇਸ ਦੇ ਨਾਲ ਵਾਰਡ ਵਾਸੀਆਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਲਈ ਉਨ੍ਹਾਂ ਵਲੋਂ ਅੱਜ ਐਸ.ਡੀ.ਐਮ. ਨੂੰ ਮੰਗ ਪੱਤਰ ਦੇ ਕੇ ਇਨ੍ਹਾਂ ਦੁਕਾਨਾਂ ਦੀ ਉਸਾਰੀ ਨੂੰ ਰੋਕਣ ਦੀ ਬੇਨਤੀ ਕੀਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਇਕ ਵਾਰ ਨਗਰ ਕੌਂਸਲ ਨੂੰ ਦੁਕਾਨਾਂ ਦੀ ਉਸਾਰੀ ਨੂੰ ਰੁਕਵਾਉਣ ਦੇ ਲਈ ਇਕ ਮੰਗ ਪੱਤਰ ਦਿੱਤਾ ਗਿਆ ਸੀ, ਪਰ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹ ਹੁਣ ਫਿਰ ਤੋਂ ਦੁਕਾਨਾਂ ਦੀ ਉਸਾਰੀ ਸ਼ੁਰੂ ਕਰ ਰਹੇ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੁਕਾਨਾਂ ਦੀ ਉਸਾਰੀ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਵਾਰਡ ਨੰਬਰ. 8 ਦੇ ਕੌਂਸਲਰ ਲਵਪ੍ਰੀਤ ਸਿੰਘ ਲਵੀ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ ਦੇ ਲੋਕ ਮਿਲੇ ਸਨ ਕਿ ਇਨ੍ਹਾਂ ਦੁਕਾਨਾਂ ਦੀ ਉਸਾਰੀ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ਵਲੋਂ ਵੀ ਜੋ ਬਣਦਾ ਸਹਿਯੋਗ ਹੋਵੇਗਾ, ਵਾਰਡ ਵਾਸੀਆਂ ਨੂੰ ਦਿੱਤਾ ਜਾਵੇਗਾ |
ਦੁਕਾਨਾਂ ਬਣਾਉਣ ਦੇ ਲਈ ਕਮਰਸ਼ੀਅਲ ਨਕਸ਼ਾ ਪਾਸ ਹੈ-ਮਨਜਿੰਦਰ ਸਿੰਘ

ਇਸ ਸਬੰਧੀ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦੁਕਾਨਾਂ ਬਣਾਉਣ ਦੇ ਲਈ ਕਮਰਸ਼ੀਅਲ ਨਕਸ਼ਾ ਪਾਸ ਹੈ, ਜਿਸ ਦੀ ਆਨਲਾਈਨ ਫ਼ੀਸ ਵੀ ਭਰੀ ਹੋਈ ਹੈ ਅਤੇ ਉਹ ਸਾਰੀ ਜਗ੍ਹਾ ਕਮਰਸ਼ੀਅਲ ਹੈ ਅਤੇ ਦੁਕਾਨਾਂ ਦੇ ਪਿਛਲੀ ਜਗ੍ਹਾ ਵਿਚ ਰਿਹਾਇਸ਼ੀ ਪ੍ਰਬੰਧ ਰੱਖਿਆ ਗਿਆ ਹੈ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦੁਕਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਇਹ ਦੁਕਾਨਾਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇਣ ਲਈ ਬਣਾਈਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਕਰਮਗਿਰੀ ਦੀ ਯਾਦ 'ਚ ਪਿੰਡ ਭਗੜਾਣਾ ਵਿਖੇ ਵਿਸ਼ਾਲ ਭੰਡਾਰਾ ਤੇ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਮਾਨ ਸਰਕਾਰ ਦਾ ਇਤਿਹਾਸਿਕ ਫ਼ੈਸਲਾ-ਵਿਧਾ...
Ad Position 24
No active advertisement