ਮੰਡੀ ਗੋਬਿੰਦਗੜ੍ਹ, 3 ਮਾਰਚ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਤੇ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਸਾਂਝੇ ਤੌਰ 'ਤੇ ਮੈਗਾ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਕੁਲਦੀਪ ਗਰਗ ਨੇ ਭਾਰਤ ਮਾਤਾ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਕੈਂਪ ਦਾ ਉਦਘਾਟਨ ਕੀਤਾ | ਟਰੱਸਟ ਸਕੱਤਰ ਸੁਨੀਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦਾ ਉਦੇਸ਼ ਆਮ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਸਤੀਸ਼ ਉੱਪਲ ਨੇ ਮੁੱਖ ਮਹਿਮਾਨ, ਟਰੱਸਟੀਆਂ, ਸਹਿਯੋਗੀਆਂ, ਕੌਂਸਲ ਮੈਂਬਰਾਂ ਅਤੇ ਲਾਭਪਾਤਰੀਆਂ ਦਾ ਸਵਾਗਤ ਕੀਤਾ, ਜਦਕਿ ਪ੍ਰੋਜੈਕਟ ਇੰਚਾਰਜ ਸੱਜਣ ਗੋਇਲ ਨੇ ਮੁੱਖ ਮਹਿਮਾਨ ਨਾਲ ਜਾਣ-ਪਛਾਣ ਕਰਵਾਈ | ਪ੍ਰਧਾਨ ਵਿਵੇਕ ਸਿੰਗਲਾ ਅਤੇ ਅਰੁਣ ਮਦਨ ਨੇ ਕੌਂਸਲ ਅਤੇ ਟਰੱਸਟ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਜਿਨ੍ਹਾਂ ਵਿਚ ਤੁਲਸੀ ਰਾਮ ਗੁਪਤਾ, ਮੇਘਾ ਧੀਮਾਨ, ਮਾਮਨ ਚੰਦ ਗੋਇਲ ਅਤੇ ਲਲਿਤਾ ਪ੍ਰਸਾਦ ਗੁਪਤਾ ਸ਼ਾਮਿਲ ਸਨ, ਜਿਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕੈਂਪ ਵਿਚ ਮੁੱਖ ਮਹਿਮਾਨ ਗਰਗ ਨੇ ਸੰਸਥਾ ਦੀ ਸੇਵਾ ਦੀ ਪ੍ਰਸੰਸਾ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਪ੍ਰੋਜੈਕਟ ਇੰਚਾਰਜ ਪਰਵੀਨ ਜੈਨ, ਦਲੀਪ ਗੁਪਤਾ, ਭਾਵਿਪ ਮੈਡੀਕੇਅਰ ਟਰੱਸਟ ਦੇ ਸਕੱਤਰ ਸੁਨੀਲ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ ਮਾਹਿਰਾਂ ਦੀ ਟੀਮ ਦੁਆਰਾ ਵੱਖ-ਵੱਖ ਬੀਮਾਰੀਆਂ ਦੀਆਂ ਸਮੱਸਿਆਵਾਂ ਲਈ ਲਗਪਗ 270 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਜ਼ਰੂਰੀ ਟੈਸਟ ਅਤੇ ਖ਼ੁਰਾਕ ਸਬੰਧੀ ਸਲਾਹ ਦਿੱਤੀ ਗਈ | ਇਸ ਦੌਰਾਨ 69 ਮਰੀਜ਼ਾਂ ਲਈ ਹੱਡੀਆਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ | ਸੰਸਥਾ ਨੇ ਫੋਰਟਿਸ ਹਸਪਤਾਲ ਦੀ ਮੈਡੀਕਲ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੱਤਰ ਅਨਿਲ ਗੋਇਲ, ਕੈਸ਼ੀਅਰ ਰਾਕੇਸ਼ ਜਿੰਦਲ, ਟਰੱਸਟ ਕੈਸ਼ੀਅਰ ਧਰਮਪਾਲ ਗੁਪਤਾ ਅਤੇ ਕਈ ਹੋਰ ਮੈਂਬਰ ਮੌਜੂਦ ਸਨ |