ਖਮਾਣੋਂ, 5 ਮਾਰਚ (ਜੋਗਿੰਦਰ ਪਾਲ)-ਪੰਜਾਬ ਦੇ ਮੁੱਖ ਮੰਤਰੀ ਸੂਬੇ ਦੀ ਹਰ ਔਰਤ ਦੇ ਖਾਤੇ 'ਚ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਤਾਂ ਜੋ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਹੋ ਸਕੇ | ਉਕਤ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਸੁਖਬੀਰ ਕੌਰ ਸੁਹਾਵੀ ਨੇ ਕੀਤਾ | ਉਨ੍ਹਾਂ ਕਿਹਾ ਕਿ ਪੂਰੇ ਚਾਰ ਸਾਲ ਸਰਕਾਰ ਦੇ ਬੀਤ ਚੁੱਕੇ ਹਨ, ਪਰ ਹੁਣ ਤੱਕ ਸੂਬੇ ਦੀ ਇਕ ਵੀ ਔਰਤ ਨੂੰ ਇਕ ਹਜ਼ਾਰ ਰੁਪਏ ਨਸੀਬ ਨਹੀਂ ਹੋਇਆ | ਜੇਕਰ ਸੂਬੇ ਦੇ 'ਆਪ' ਸਰਕਾਰ ਨੇ ਅਜਿਹਾ ਨਾ ਕੀਤਾ ਤਾਂ 2027 'ਚ ਲੋਕ ਇਹ ਸਵਾਲ ਜ਼ਰੂਰ ਪੁੱਛਣਗੇ | ਇਸ ਮੌਕੇ ਜਸਵੰਤ ਕੌਰ, ਕਿਰਨਜੀਤ ਕੌਰ, ਦਰਸ਼ਨ ਕੌਰ, ਬੰਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਕੌਰ, ਸਿਰੋਜਪਾਲ ਕੌਰ ਤੋਂ ਇਲਾਵਾ ਪਿੰਡ ਰਾਣਵਾਂ ਦੀਆਂ ਔਰਤਾਂ ਹਾਜ਼ਰ ਸਨ |