ਜਖਵਾਲੀ, 8 ਮਾਰਚ (ਨਿਰਭੈ ਸਿੰਘ)- ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿਚ ਹਲਕੇ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਤੇ ਅੱਜ ਵੀ ਨਾਗਰਾ ਦੁਆਰਾ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੋਕ ਯਾਦ ਕਰ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਗਰਸ਼ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੈੱ੍ਰਸ ਨੂੰ ਸੰਬੋਧਨ ਕਰਦੇ ਹੋਏ ਕੀਤਾ ਤੇ ਕਿਹਾ ਕਿ ਲੋਕ ਨਾਗਰਾ ਨੂੰ ਦੁਬਾਰਾ ਵਿਧਾਇਕ ਤੇ ਕਾਂਗਰਸ ਸਰਕਾਰ ਬਣਾਉਣ ਲਈ ਕਾਹਲੇ ਹਨ | ਉਨ੍ਹਾਂ ਕਿਹਾ ਕਿ ਜਦੋਂ ਦੀ 'ਆਪ' ਦੀ ਸਰਕਾਰ ਬਣੀ ਹੈ, ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਾਲਾ ਸੇਖੂਪੁਰ ਮੰਡਲ ਪ੍ਰਧਾਨ ਮੂਲੇਪੁਰ, ਹਰਿੰਦਰ ਸਿੰਘ ਮੂਲੇਪੁਰ ਸਾਬਕਾ ਸਰਪੰਚ, ਅਵਤਾਰ ਸਿੰਘ ਅਮਰਗੜ੍ਹ ਸਾਬਕਾ ਸਰਪੰਚ, ਰਣਜੀਤ ਸਿੰਘ ਜਾਗੋ ਸਕੱਤਰ ਬਲਾਕ ਕਾਂਗਰਸ, ਮਨਪ੍ਰੀਤ ਸਿੰਘ ਮਨੀ ਕੋਟਲਾ ਜੱਟਾ, ਸੁਰਮੁੱਖ ਸਿੰਘ ਹੱਲੋਤਾਲੀ ਆਦਿ ਹਾਜ਼ਰ ਸਨ |