27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਚੋਲਟੀ ਖੇੜੀ ਪਿੰਡ ਦਾ ਵਿੱਦਿਅਕ ਦੌਰਾ

Ad Position 21
No active advertisement
ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਵਿੱਦਿਅਕ ਦੌਰੇ ਦੌਰਾਨ | ਅਜੀਤ ਤਸਵੀਰ <br/> 09-03-2026
ਫ਼ਤਹਿਗੜ੍ਹ ਸਾਹਿਬ, 8 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ਵਿਦਿਆਰਥੀਆਂ ਲਈ ਇਕ ਵਿੱਦਿਅਕ ਦੌਰਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਵਿਖੇ ਆਯੋਜਿਤ ਕੀਤਾ ਗਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਦੌਰੇ ਨੂੰ ਰਵਾਨਾ ਕੀਤਾ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨਾਲ ਜਾਣੂ ਕਰਵਾਉਣਾ ਸੀ | ਦੌਰੇ ਦੀ ਮਹੱਤਤਾ ਇੱਥੇ ਸਦੀਆਂ ਤੋਂ ਆਪਣੀਆਂ ਮਜ਼ਬੂਤ ਜੜ੍ਹਾਂ ਜਮਾਈ ਖੜ੍ਹਾ ਵਿਸ਼ਾਲ ਬੋਹੜ ਦਾ ਦਰਖ਼ਤ ਹੈ, ਇਹ ਬੋਹੜ ਲਗਪਗ 300 ਸਾਲਾਂ ਦੀ ਉਮਰ ਵਾਲਾ ਹੈ ਅਤੇ ਕਰੀਬ ਸਾਢੇ ਤਿੰਨ ਏਕੜ ਵਿਚ ਫੈਲਿਆ ਹੋਇਆ ਹੈ | ਇਸ ਨੂੰ ਪੰਜਾਬ ਦਾ ਸਭ ਤੋਂ ਵੱਡਾ ਰੁੱਖ ਮੰਨਿਆ ਜਾਂਦਾ ਹੈ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀ ਵਾਤਾਵਰਨ ਦੀ ਸਾਂਝ ਨੂੰ ਸਮਝਿਆ | ਇਸ ਵਿੱਦਿਅਕ ਦੌਰੇ ਵਿਚ ਸਾਹਿਤ ਸਭਾ ਦੇ ਇੰਚਾਰਜ ਡਾ. ਹਰਪ੍ਰੀਤ ਕੌਰ ਅਤੇ ਵਿਭਾਗ ਦੇ ਅਧਿਆਪਕ ਬੀਬਾ ਨਰਿੰਦਰ ਕੌਰ, ਡਾ. ਚਰਨਜੀਤ ਕੌਰ ਅਤੇ ਕਵਿਤਾ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਹੋਏ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਲੋਕ ਜੀਵਨ ਵਿਚ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਪੰਜਾਬੀ ਵਿਭਾਗ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਨੂੰ ਸੱਭਿਆਚਾਰਕ ਅਤੇ ਵਾਤਾਵਰਨਕ ਹਕੀਕਤਾਂ ਨਾਲ ਜੋੜਨ ਵਿਚ ਮਦਦ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬ੍ਰਾਹਮਣ ਸਭਾ ਸਰਹਿੰਦ ਵਲੋਂ ਧਾਰਮਿਕ ਯਾਤਰਾ ਰਵਾਨਾ ਅਗਲੀ ਖ਼ਬਰ ਸ੍ਰੀ ਬ੍ਰਾਹਮਣ ਸਭਾ ਸਰਹਿੰਦ ਵਲੋਂ ਧਾਰਮਿਕ ਯਾਤਰਾ ਰਵਾਨਾ
Ad Position 24