ਖਮਾਣੋਂ, 8 ਮਾਰਚ (ਮਨਮੋਹਣ ਸਿੰਘ ਕਲੇਰ)-ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਨੇ ਪੰਜਾਬ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਮਾਨ ਸਾਹਿਬ ਜੋ ਤੁਸੀਂ ਸਰਕਾਰ ਬਣਦੇ ਸਾਰ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ, ਪਹਿਲਾਂ ਉਹ ਪਿਛਲੇ ਚਾਰ ਸਾਲ ਦੇ ਬਣਦੇ 48 ਹਜ਼ਾਰ ਰੁਪਏ ਦਿਓ | ਹੁਣ ਐਪ੍ਰਲ ਤੋਂ ਇਕ ਹਜ਼ਾਰ ਦੇ ਕੇ ਗੋਂਗਲੁਆਂ ਤੋਂ ਮਿੱਟੀ ਝਾੜਨ ਦਾ ਕੰਮ ਨਾ ਕਰੋ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਅੱਜ ਮਹਿਲਾ ਦਿਵਸ 'ਤੇ ਇਕ ਹਜ਼ਾਰ ਰੁਪਏ ਸ਼ਰਤਾਂ ਅਧੀਨ ਦੇਣ ਦੀ ਗੱਲ ਕਰਕੇ ਮਹਿਲਾਵਾਂ ਨਾਲ ਕੋਝਾ ਮਜ਼ਾਕ ਕੀਤਾ ਹੈ |