ਕਿਸਾਨ ਜਾਗਰੂਕਤਾ ਯਾਤਰਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਹੋਈ ਰਵਾਨਾ
ਅਜੀਤ ਡੈਸਕ
10-03-2026
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਿਸਾਨ ਜਾਗਰੂਕਤਾ ਯਾਤਰਾ 12 ਮਾਰਚ ਨੂੰ ਕਸ਼ਮੀਰ ਪਹੁੰਚੇਗੀ | ਇਸ ਤੋਂ ਬਾਅਦ 19 ਮਾਰਚ ਨੂੰ ਦਿੱਲੀ ਦੇ ਰਾਮ ਲੀਲ੍ਹਾ ਗਰਾਊਾਡ ਵਿਖੇ ਲੱਖਾਂ ਕਿਸਾਨਾਂ ਦੀ ਹਾਜ਼ਰੀ ਵਿਚ ਇਸ ਯਾਤਰਾ ਦਾ ਸਮਾਪਨ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਮੰਚ 'ਤੇ ਇਕੱਠਾ ਕਰਨਾ ਅਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਪੇਸ਼ ਕੀਤੇ ਗਏ ਬਜਟ ਵਿਚ ਕਿਸਾਨਾਂ ਲਈ ਕੋਈ ਵੱਡੀ ਰਾਹਤ ਜਾਂ ਯੋਜਨਾ ਸ਼ਾਮਿਲ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਖੇਤੀਬਾੜੀ ਨੂੰ ਬਚਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਬਹਿਰੂ, ਹਰਿਆਣਾ ਤੋਂ ਅਭੀਮਨਿਊ ਕੋਹਾੜ, ਗੁਰਦਾਸ ਸਿੰਘ ਅੱਟਾ ਵਾਲੀ, ਹਰਸ਼ਦੀਪ ਸਿੰਘ ਗਿੱਲ, ਰਾਜਸਥਾਨ ਤੋਂ ਇੰਦਰਜੀਤ ਸਿੰਘ ਪੰਨੀ ਵਾਲਾ, ਕੇਸਾ ਰਾਮ, ਉੱਤਰ ਪ੍ਰਦੇਸ਼ ਤੋਂ ਨਿਤਿਨ ਬਾਲਿਆਨ, ਰਾਜਵੀਰ ਸਿੰਘ, ਅਨਿਲ ਕਲਿਆਣ, ਸੌਨਵੀਰ ਚੌਧਰੀ ਅਤੇ ਮੱਧ ਪ੍ਰਦੇਸ਼ ਤੋਂ ਅਰੁਣ ਪਟੇਲ ਸੰਤੋਸ਼ ਨਾਗਰ ਸਮੇਤ ਪੰਜਾਬ ਦੇ ਆਗੂਆਂ ਵਿਚ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖੋਜੇਮਾਜਰਾ, ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ, ਪੈੱ੍ਰਸ ਸਕੱਤਰ ਅਵਤਾਰ ਸਿੰਘ ਡੰਘੇੜੀਆਂ, ਇਕਬਾਲ ਸਿੰਘ ਗੋਪਾਲੋਂ, ਮਨਦੀਪ ਸਿੰਘ ਸਾਦਕਪੁਰ, ਬਲਾਕ ਪ੍ਰਧਾਨ ਖੇੜਾ ਪ੍ਰਕਾਸ਼ ਸਿੰਘ ਬੱਬਲ, ਕਰਨੈਲ ਸਿੰਘ ਜਟਾਣਾ, ਕਿਰਪਾਲ ਸਿੰਘ ਬਦੇੇਸ਼ਾ, ਰਜਿੰਦਰ ਸਿੰਘ ਬੱਬੀ, ਚਤਰ ਸਿੰਘ, ਪ੍ਰੇਮ ਸਿੰਘ ਛੰਨਾ, ਬਲਪ੍ਰੀਤ ਸਿੰਘ ਅਬਦੁੱਲਾਪੁਰ, ਸਤਨਾਮ ਸਿੰਘ ਕੋਟਲਾ,