02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਪੰਜਾਬ ਦੀਆਂ ਅਣਖੀ ਮਹਿਲਾਵਾਂ ਨਾਲ ਕੋਝਾ ਮਜ਼ਾਕ-ਗੁਰੂ

Ad Position 21
No active advertisement
ਅਜੀਤ ਡੈਸਕ 10-03-2026
ਬਸੀ ਪਠਾਣਾਂ, 9 ਮਾਰਚ (ਪੱਤਰ ਪ੍ਰੇਰਕ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗੁੰਮਰਾਹਕੁੰਨ ਯੋਜਨਾ ਤਹਿਤ ਸ਼ਰਤਾਂ ਮੁਤਾਬਿਕ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਘੋਸ਼ਣਾ ਕਰਕੇ ਪੰਜਾਬ ਦੀਆਂ ਅਣਖੀ ਮਹਿਲਾਵਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਨੇ 10 ਅਪ੍ਰੈਲ ਨੂੰ ਹਲਕੇ ਅੰਦਰ ਹੋਣ ਵਾਲੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਚੁੰਨ੍ਹੀ ਕਲਾਂ ਬਲਾਕ ਸੰਮਤੀ ਦੇ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ | ਗੁਰੂ ਨੇ ਕਿਹਾ ਕਿ 2022 ਦੀਆਂ ਚੋਣਾਂ ਵੇਲੇ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਤੋਂ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ | ਮਹਿਲਾਵਾਂ ਨੂੰ ਉਮੀਦ ਸੀ ਕਿ ਇਸ ਅਖੀਰੀ ਬਜਟ ਵਿਚ ਪਿਛਲੇ 4 ਸਾਲਾਂ ਦੀ 48 ਹਜ਼ਾਰ ਰੁਪਏ ਦੀ ਰਾਸ਼ੀ ਰੱਖ ਕੇ ਆਉਂਦੇ ਸਾਲ ਲਈ ਵੀ ਵੱਖਰਾ ਬਜਟ ਰੱਖ ਕੇ ਰੈਗੂਲਰ ਤੌਰ 'ਤੇ ਮਹੀਨਾਵਾਰ ਰਾਸ਼ੀ ਦਿੱਤੀ ਜਾਵੇਗੀ ਪਰ ਸਰਕਾਰ ਨੇ ਅਗਲੇ ਸਾਲ ਦਾ ਹੀ ਐਲਾਨ ਕਰਕੇ ਪਿਛਲੇ ਚਾਰ ਸਾਲਾਂ ਨੂੰ ਉੱਕਾ ਹੀ ਭੁਲਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਐਲਾਨ ਵੀ ਅਜੇ ਤੁਰੰਤ ਰਾਸ਼ੀ ਸ਼ੁਰੂ ਕਰਨ ਦਾ ਨਹੀਂ ਹੈ, ਅਜੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ ਅਤੇ ਰਾਸ਼ੀ ਪਤਾ ਨਹੀਂ ਦਿੱਤੀ ਵੀ ਜਾਵੇਗੀ ਜਾਂ ਨਹੀਂ ਜਾਂ ਕਦੋਂ ਤੋਂ ਦਿੱਤੀ ਜਾਵੇਗੀ | ਗੁਰੂ ਨੇ ਪਿੰਡ ਚੁੰਨ੍ਹੀ ਕਲਾਂ, ਚੁੰਨ੍ਹੀ ਖੁਰਦ, ਖਾਨਪੁਰ ਬੀੜ ਅਤੇ ਮਹਿਦੂਦਾਂ ਦੇ ਵਰਕਰਾਂ ਨਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ | ਇਨ੍ਹਾਂ ਮੀਟਿੰਗਾਂ ਵਿਚ ਸਤਨਾਮ ਸਿੰਘ ਕਾਲੇਮਾਜਰਾ, ਕਮਲਜੀਤ ਸਿੰਘ ਬਿੱਟੂ,ਪਰਮਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਕਿਰਨਦੀਪ ਸਿੰਘ ਪ੍ਰਧਾਨ ਕਲੱਬ, ਹਰਭਜਨ ਸਿੰਘ ਸਾਬਕਾ ਸਰਪੰਚ ਚੁੰਨ੍ਹੀ, ਦੀਪਇੰਦਰ ਸਿੰਘ ਨੰਬਰਦਾਰ ਮਹਿਦੂਦਾਂ, ਬਲਵੰਤ ਸਿੰਘ ਬੱਬੂ ਸਰਪੰਚ ਖਾਨਪੁਰ ਬੀੜ, ਬਲਵੰਤ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਦਰਸ਼ਨ ਸਿੰਘ, ਕੇਸਰ ਸਿੰਘ, ਮਲਕੀਤ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਰਣਧੀਰ ਸਿੰਘ, ਗੁਰਨਾਮ ਸਿੰਘ, ਮਨਵੀਰ ਸਿੰਘ, ਕਮਲਦੀਪ ਸਿੰਘ, ਕੁਲਦੀਪ ਸਿੰਘ, ਸਕਿੰਦਰ ਸਿੰਘ, ਬਲਜੀਤ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਬਿਕਰਮਜੀਤ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਰੁਪਿੰਦਰ ਸਿੰਘ, ਦਰਸ਼ਨ ਸਿੰਘ, ਸਤਿੰਦਰ ਸਿੰਘ, ਮੇਹਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਦਲਵਿੰਦਰ ਸਿੰਘ, ਕੁਲਦੀਪ ਸਿੰਘ, ਸਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਸਵਰਨ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਸਖ਼ਤ, ਪੰਜਾਬ–ਜੰਮੂ ਕਸ਼ਮੀਰ ਦੇ ਬਦਲਵੇਂ ਰਸਤੇ ਬੰਦ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੇਣ ਲਈ ਵਚਨਬੱਧ-ਉਪ ਮੰਡਲ ਇੰਜੀਨੀਅਰ
Ad Position 24