ਅਮਲੋਹ, 5 ਅਪ੍ਰੈਲ (ਕੇਵਲ ਸਿੰਘ)-ਨਵੇਂ ਵਿੱਦਿਅਕ ਸਾਲ ਦੀ ਸ਼ੁਰੂਆਤ ਮੌਕੇ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਖਨਿਆਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ | ਇਸ ਸਮਾਗਮ ਵਿਚ ਰਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫ਼ਤਹਿਗੜ੍ਹ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਐਡਵੋਕੇਟ ਜਸਵਿੰਦਰ ਸਿੰਘ ਅÏਜਲਾ (ਐਨ.ਆਰ.ਆਈ.) ਵੱਲੋਂ ਵੀ ਹਾਜ਼ਰੀ ਲਗਵਾਈ ਗਈ ਅਤੇ ਸਕੂਲ ਲਈ 5100 ਰੁਪਏ ਦੀ ਰਕਮ ਭੇਟ ਕੀਤੀ ਗਈ | ਸਕੂਲ ਇੰਚਾਰਜ ਹਰਮੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਾਪਿਆਂ ਨੂੰ ਸਕੂਲ ਦੀਆਂ ਆਧੁਨਿਕ ਸਹੂਲਤਾਂ ਤੇ ਨਵੇਂ ਦਾਖ਼ਲਿਆਂ ਬਾਰੇ ਜਾਣਕਾਰੀ ਦਿੱਤੀ | ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲ ਦੇ ਨਵੇਂ ਦਫ਼ਤਰ, ਕੰਪਿਊਟਰ ਲੈਬ ਅਤੇ ਟਾਇਲਟਾਂ ਅਤੇ ਆਦਿ ਕੰਮਾਂ ਲਈ ਸਟਾਫ਼ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਕੂਲ ਦਾ ਮੈਗਜ਼ੀਨ ਵੀ ਜਾਰੀ ਕੀਤਾ ਗਿਆ | ਇਸ ਮੌਕੇ ਤੇ ਸਕੂਲ ਇੰਚਾਰਜ ਹਰਮੀਤ ਸਿੰਘ, ਗਗਨਦੀਪ ਕੌਰ ਚੇਅਰਪਰਸਨ ਐੱਸ.ਐੱਮ.ਸੀ., ਸਰਪੰਚ ਪਰਵਿੰਦਰ ਸਿੰਘ ਰਾਜੂ, ਗੁਰਦੇਵ ਸਿੰਘ ਸਾਬਕਾ ਚੇਅਰਮੈਨ, ਅੰਮਿ੍ਤਪਾਲ ਸਿੰਘ ਮੈਨੇਜਰ, ਹਰਜੀਤ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਆਰਤੀ ਸ਼ਰਮਾ, ਤੇਜਪਾਲ ਸਿੰਘ, ਰੀਤੂ ਖੋਸਲਾ, ਮਨਿੰਦਰ ਸਿੰਘ, ਉਮੇਸ਼ ਕੁਮਾਰ, ਹਿਤਾਂਸ਼ਾ ਸ਼ਾਹੀ, ਨਵਦੀਪ ਕੌਰ, ਨਾਜ਼ਰ ਖਾਂ, ਮੋਹਨ ਲਾਲ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਰੋਹਿਤ ਗੁਪਤਾ, ਜੋਤੀ ਅਤੇ ਵਿਦਿਆਰਥੀ ਮੌਜੂਦ ਸਨ |