05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੁਸਤਕ 'ਰੋਂਦੀ ਅੱਖ' ਦੀ ਹੋਈ ਘੁੰਡ ਚੁਕਾਈ

Ad Position 21
No active advertisement
ਅਜੀਤ ਡੈਸਕ 07-04-2026
ਖਮਾਣੋਂ, 6 ਅਪ੍ਰੈਲ (ਜੋਗਿੰਦਰ ਪਾਲ)-ਗਿਆਨੀ ਦਿੱਤ ਸਿੰਘ ਪੰਜਾਬੀ ਸਾਹਿਤ ਸਭਾ ਖਮਾਣੋਂ ਵਲੋਂ ਸੁਖਦੇਵ ਸਿੰਘ ਕਲੇਰ ਦੀ ਨਾਵਲ ਰੂਪ ਪੁਸਤਕ 'ਰੋਂਦੀ ਅੱਖ' ਜਾਰੀ ਕੀਤੀ ਗਈ | ਇਸ ਸਮੇਂ ਸਭਾ ਦੇ ਜਨਰਲ ਸਕੱਤਰ ਇਤਿਹਾਸਕਾਰ ਭਗਤ ਸਿੰਘ ਸਰੋਆ ਨੇ ਪੁਸਤਕ ਦੀ ਵਿਸ਼ੇਸ਼ਤਾ 'ਤੇ ਬੋਲਦਿਆਂ ਦੱਸਿਆ ਕਿ ਪੁਸਤਕ ਵਿਚ ਮਾਸਟਰ ਸੁਖਦੇਵ ਸਿੰਘ ਕਲੇਰ ਨੇ ਬੰਬੇ (ਮੁੰਬਈ) ਵਿਖੇ ਇਕ ਪਰਿਵਾਰ ਵਿਚ ਅੱਖੀਂ ਡਿੱਠੀ ਘਟਨਾ ਨੂੰ ਨਾਵਲ ਰੂਪ ਦੇ ਕੇ ਪਰਿਵਾਰ ਦੀ ਸਮਾਜਿਕ ਤ੍ਰਾਸਦੀ ਨੂੰ ਬਾਖ਼ੂਬ ਬਿਆਨ ਕੀਤਾ ਹੈ ਜੋ ਕਿ ਸਮਾਜਿਕ ਸੱਚਾਈ ਹੈ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਧਰਮਿੰਦਰ ਸਾਹਿਦ ਖੰਨਾ ਨੇ ਸ਼ਾਇਰੋ-ਸ਼ਾਇਰੀ ਨਾਲ ਕਵੀ ਦਰਬਾਰ ਦੇ ਪਹਿਲੇ ਪੜਾਅ ਨੂੰ ਅੰਬਰੀ ਪਹੁੰਚਾ ਦਿੱਤਾ ਅਤੇ ਇਸ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਵੀ ਦਰਬਾਰ ਦੇ ਦੂਜੇ ਪੜਾਅ ਵਿਚ ਇਤਿਹਾਸਕਾਰ ਭਗਤ ਸਿੰਘ ਸਰੋਆ ਦੇ ਖੋਜ ਪੱਤਰ ਭਾਰਤੀ ਮੂਲ ਨਿਵਾਸੀ ਕੌਣ? ਇਤਿਹਾਸ ਬੋਲ ਪਿਆ 'ਤੇ ਡੂੰਘੀ ਚਰਚਾ ਕੀਤੀ ਗਈ | ਖੋਜ ਆਧਾਰਿਤ ਇਸ ਪੁਸਤਕ ਵਿਚ ਲੇਖਕ ਸਰੋਆ ਨੇ ਭਾਰਤ ਦੇ ਹਜ਼ਾਰਾਂ ਸਾਲ ਗ਼ੁਲਾਮ ਰਹਿਣ ਨੂੰ ਨਸ਼ਰ ਕਰ ਕੇ ਮਿਥਿਹਾਸ ਨੂੰ ਭਸਮ ਹੀ ਨਹੀਂ ਕੀਤਾ, ਸਗੋਂ ਇਤਿਹਾਸ ਅਤੇ ਮਿਥਿਹਾਸ ਵਿਚ ਅੰਤਰ ਵੀ ਸਪੱਸ਼ਟ ਕੀਤਾ ਹੈ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਦਿਲਬਾਰਾ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੋਂ ਇਲਾਵਾ ਉੱਘੇ ਕਵੀ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਗੁਰਸੇਵਕ ਸਿੰਘ ਕਲੇਰ ਅਤੇ ਹਰਮੇਲ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਸਭਾ ਦੇ ਅਹੁਦੇਦਾਰਾਂ ਨੇ ਕਲੇਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਪੁਸਤਕ ਜਾਰੀ ਕਰਨ 'ਤੇ ਵਧਾਈ ਦਿੱਤੀ | ਸਰੋਆ ਨੇ ਆਏ ਕਵੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੱਟੀ ਫਾਰਮ ਸਰਹਿੰਦ ਵਿਖੇ ਭਾਜਪਾ ਦਾ 47ਵਾਂ ਅਗਲੀ ਖ਼ਬਰ ਡੀ. ਸੀ. ਨੂੰ ਕਿਸਾਨਾਂ ਦੇ ਵਫ਼ਦ ਨੇ ਸੌਂਪਿਆ ਮੰਗ ਪੱਤਰ
Ad Position 24