ਬਸੀ ਪਠਾਣਾਂ, 6 ਅਪ੍ਰੈਲ (ਐਚ.ਐਸ.ਗੌਤਮ)-ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਬਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ 25ਵੀਂ ਸ਼੍ਰੀਮਦ ਭਾਗਵਤ ਕਥਾ ਦਾ ਐਤਵਾਰ ਰਾਤ ਨੂੰ ਸ਼ੁੱਭ ਆਰੰਭ ਹੋਇਆ | ਕਥਾ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਸੱਚਿਦਾਨੰਦ ਚੇਤਨ ਸਰਸਵਤੀ ਵਲੋਂ ਜਯੋਤੀ ਪ੍ਰਚੰਡ ਕਰਕੇ ਕੀਤਾ ਗਿਆ ਅਤੇ ਸ਼੍ਰੀਮਦ ਭਾਗਵਤ ਕਥਾ ਪੂਜਣ ਦੀ ਰਸਮ ਵਿਸ਼ਾਲ ਵਲੋਂ ਨਿਭਾਈ ਗਈ | ਇਸ ਸਮਾਗਮ ਵਿਚ ਕਥਾ ਵਾਚਕ ਤੇ ਧਰਮ ਪ੍ਰਚਾਰਕ ਸੰਜੀਵ ਗੁਰੂ ਪਟਿਆਲਾ ਵਾਲੇ ਉਚੇਚੇ ਤੌਰ 'ਤੇ ਪੁੱਜੇ ਅਤੇ ਪ੍ਰਸ਼ਾਦ ਦੀ ਸੇਵਾ ਦੀਪਕ ਸ਼ਰਮਾ ਵਲੋਂ ਨਿਭਾਈ ਗਈ | ਸਮਾਗਮ ਦੌਰਾਨ ਵਿਸ਼ਾਲ ਗਰਗ, ਸਚਿਨ ਕੁਮਾਰ ਗੁਪਤਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਕਥਾ ਵਾਚਕ ਸੰਜੀਵ ਗੁਰੂ, ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵਲੋਂ ਸੱਚਿਦਾਨੰਦ ਚੇਤਨ ਸਰਸਵਤੀ, ਵਿਸ਼ਾਲ ਗਰਗ, ਸਚਿਨ ਗੁਪਤਾ, ਦੀਪਕ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੱਚਿਦਾਨੰਦ ਚੇਤਨ ਸਰਸਵਤੀ ਨੇ ਕਿਹਾ ਕਿ ਗੀਤਾ ਕੇਵਲ ਇਕ ਪਵਿੱਤਰ ਗ੍ਰੰਥ ਹੀ ਨਹੀਂ, ਸਗੋਂ ਜੀਵਨ ਜਿਊਣ ਦਾ ਤਰੀਕਾ ਵੀ ਹੈ | ਇਸ ਮੌਕੇ ਪੰਡਿਤ ਹੇਮੰਤ ਪਾਠਕ, ਪੰਡਿਤ ਕਿ੍ਸ਼ਨ ਗੋਪਾਲ ਮੋਦਗਿਲ, ਮੋਹਿਤ ਝੰਜੀ, ਵਿਜੈ ਸ਼ਰਮਾ, ਮਨੀਸ਼ ਸ਼ਰਮਾ, ਉਦੈ ਧੀਮਾਨ, ਰਾਜਨ ਭੱਲਾ, ਸੁਰਿੰਦਰ ਕੁਮਾਰ ਰਿੰਕੂ, ਸੁਧੀਰ ਖੰਨਾ, ਤਿਲਕ ਰਾਜ ਸ਼ਰਮਾ, ਅਸ਼ੌਕ ਧੀਮਾਨ, ਅਨਿਲ ਕੁਮਾਰ, ਅਨੂਪ ਸਿੰਗਲਾ, ਵਿਨੋਦ ਸ਼ਰਮਾ, ਪਵਨ ਸ਼ਰਮਾ, ਕਰਮ ਚੰਦ ਬੱਤਰਾ, ਰਾਮ ਕਿ੍ਸ਼ਨ ਚੁੱਘ, ਸਤਪਾਲ ਸਚਦੇਵਾ, ਰਮੇਸ਼ ਗੌਤਮ, ਪੰਡਿਤ ਜਗਦੀਸ਼ ਸ਼ਰਮਾ, ਪ੍ਰੇਮ ਚੰਦ ਸ਼ਰਮਾ, ਸੰਨੀ ਝੰਜੀ ਅਤੇ ਭੂਸ਼ਨ ਕਾਲੜਾ ਆਦਿ ਹਾਜ਼ਰ ਸਨ |