ਡੀ.ਬੀ.ਯੂ. ਵਲੋਂ ਚਿਕਿਤਸਾ ਉਪਕਰਨ ਨਿਯਮਾਂ ਸਬੰਧੀ ਦਿਸ਼ਾ-ਨਿਰਦੇਸ਼ਾਂ 'ਤੇ ਜਾਣਕਾਰੀ ਭਰਪੂਰ ਲੈਕਚਰ ਕਰਵਾਇਆ
ਅਜੀਤ ਡੈਸਕ
08-04-2026
ਲੈਕਚਰ ਦਾ ਮੁੱਖ ਉਦੇਸ਼ ਵਿਸ਼ਵ ਪੱਧਰੀ ਨਿਯਮਕ ਢਾਂਚਿਆਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕਰਨਾ ਸੀ, ਜਿਸ ਵਿਚ ਮਨਜ਼ੂਰੀ ਪ੍ਰਕਿਰਿਆਵਾਂ, ਅਨੁਕੂਲਤਾ ਦੀਆਂ ਲੋੜਾਂ ਅਤੇ ਦਸਤਾਵੇਜ਼ੀ ਮਿਆਰਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ | ਖ਼ਾਸ ਕਰਕੇ ਅਮਰੀਕਾ ਅਤੇ ਯੂਰਪ ਦੇ ਮਹੱਤਵਪੂਰਨ ਬਾਜ਼ਾਰਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਸੈਸ਼ਨ ਦੌਰਾਨ ਨਿਯਮਕ ਮਾਮਲਿਆਂ ਨੂੰ ਇਕ ਉੱਭਰਦੇ ਕਰੀਅਰ ਖੇਤਰ ਵਜੋਂ ਦਰਸਾਇਆ ਗਿਆ, ਜਿਸ ਵਿਚ ਉਦਯੋਗਿਕ ਪ੍ਰਥਾਵਾਂ, ਨਵੇਂ ਰੁਝਾਨਾਂ ਅਤੇ ਲਾਜ਼ਮੀ ਹੁਨਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਪ੍ਰੋਗਰਾਮ ਵਿਚ ਬੀ. ਫਾਰਮੇਸੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਖੁਸ਼ਪਾਲ ਕੌਰ ਅਤੇ ਡਾ. ਸ਼ੈਲੇਸ਼ ਕੁਮਾਰ ਵੀ ਮੌਜੂਦ ਸਨ | ਅੰਤ ਵਿਚ ਸਕੂਲ ਆਫ਼ ਫਾਰਮੇਸੀ ਦੀ ਡਾਇਰੈਕਟਰ ਡਾ. ਪੂਜਾ ਗੁਲਾਟੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਵਕਤਾ, ਆਯੋਜਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |