ਖਮਾਣੋਂ, 11 ਅਪ੍ਰੈਲ (ਜੋਗਿੰਦਰ ਪਾਲ)-ਖਮਾਣੋਂ ਪੁਲਿਸ ਨੇ ਇਕ ਸਟੇਸ਼ਨਰੀ ਅਤੇ ਇਨਵੈਂਸਟਮੈਂਟ ਕੰਸਲਟੈਂਟ ਮਨੀ ਟਰਾਂਸਫ਼ਰ ਦੀ ਦੁਕਾਨ ਦੇ ਤਾਲੇ ਤੋੜ ਕੇ ਕਬਜ਼ਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਚਮਨ ਲਾਲ ਪੁੱਤਰ ਈਸ਼ਵਰ ਦਾਸ ਵਾਸੀ ਵਾਰਡ ਨੰ. 9 ਖਮਾਣੋਂ ਨੇ ਦੱਸਿਆ ਮੇਰੇ ਪਿਤਾ ਈਸ਼ਵਰ ਦਾਸ ਨੇ ਦੋ ਦੁਕਾਨਾਂ ਪਿਆਰਾ ਸਿੰਘ ਵਾਸੀ ਖਮਾਣੋਂ ਤੋਂ ਕਰੀਬ 38 ਸਾਲ ਪਹਿਲਾਂ ਕਿਰਾਏ 'ਤੇ ਲਈਆਂ ਸਨ | ਬੀਤੀ 8 ਅਪ੍ਰੈਲ ਦੀ ਰਾਤ ਕਰੀਬ ਸਾਢੇ 9 ਵਜੇ ਅਸੀਂ ਦੋਵਾਂ ਦੁਕਾਨਾਂ ਨੂੰ ਜਿੰਦਰਾ ਲਗਾ ਕੇ ਆਪਣੇ ਘਰ ਚਲੇ ਗਏ ਤਾਂ ਉਨ੍ਹਾਂ ਦੀਆਂ ਦੁਕਾਨਾਂ ਜਿੰਦੇ ਤੋੜ ਦਿੱਤੇ ਗਏ | ਪੁਲਿਸ ਨੇ ਮਾਮਲੇ 'ਚ ਰਾਜਵਿੰਦਰ ਸਿੰਘ ਅਤੇ ਚਾਚੇ ਦੇ ਲੜਕੇ ਜਸਵਿੰਦਰ ਸਿੰਘ ਵਾਸੀ ਖਮਾਣੋਂ ਅਤੇ 10 ਦੇ ਕਰੀਬ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ |