ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ (ਬਲਜਿੰਦਰ ਸਿੰਘ)-ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਪੈਨਸ਼ਨ ਭਵਨ ਵਿਖੇ ਕਰਮ ਸਿੰਘ ਧਨੋਆ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤਰਖਾਣ ਮਾਜਰਾ ਨੇ ਚਲਾਈ | ਮੀਟਿੰਗ ਵਿਚ 17 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਹੋ ਰਹੀ ਵਿਸ਼ਾਲ ਕਨਵੈੱਨਸ਼ਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪੈਨਸ਼ਨਰ ਸਾਥੀਆਂ ਨੂੰ ਸੱਦਾ ਦਿੱਤਾ ਗਿਆ | ਜਦੋਂਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਨਵੈੱਨਸ਼ਨ ਵਿਚ ਸ਼ਾਮਿਲ ਹੋਣ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ਦੌਰਾਨ ਰਾਜੇਸ਼ ਕੁਮਾਰ ਸਕੱਤਰ ਅਧਿਆਪਕ ਯੂਨੀਅਨ, ਹਰਚੰਦ ਸਿੰਘ ਪੰਜੋਲੀ ਸੂਬਾ ਮੀਤ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਅਵਤਾਰ ਸਿੰਘ ਚੀਮਾ, ਰਣਦੀਪ ਸਿੰਘ, (ਰਿਟਾ.) ਇੰਸਪੈਕਟਰ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ, ਰਛਪਾਲ ਸਿੰਘ ਪ੍ਰਧਾਨ ਬਿਜਲੀ ਬੋਰਡ ਪੈਨਸ਼ਨਰਜ਼, ਕਰਨੈਲ ਸਿੰਘ ਬਸੀ ਪਠਾਣਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਮਾੜੇ ਵਤੀਰੇ ਦੀ ਨਿੰਦਾ ਕੀਤੀ | ਬੁਲਾਰਿਆਂ ਨੇ ਮੁਲਾਜ਼ਮਾਂ, ਪੈਨਸ਼ਨਰਾਂ ਦੀ ਮੰਗ ਜਿਵੇਂ ਕਿ ਡੀ.ਏ. 58 ਫ਼ੀਸਦੀ, 2.59 ਦਾ ਗੁਣਾਂਕ, ਪੁਰਾਣੀ ਪੈਨਸ਼ਨ ਦੀ ਬਹਾਲੀ, ਬਾਕੀ ਜਾਇਜ਼ ਮੰਗਾਂ ਅਤੇ ਕੋਰਟ ਦੇ ਫ਼ੈਸਲੇ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ | ਬੁਲਾਰਿਆਂ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਾਤ 'ਤੇ ਚਿੰਤਾ ਵੀ ਜਿਤਾਈ | ਭਿ੍ਸ਼ਟਾਚਾਰ ਵਿਚ ਸ਼ਾਮਿਲ ਮੰਤਰੀਆਂ ਦੇ ਕਾਰਨਾਮੇ ਮੀਟਿੰਗ ਵਿਚ ਵਿਚਾਰੇ ਗਏ | ਇਸ ਮੀਟਿੰਗ ਵਿਚ ਕੁਲਵੰਤ ਸਿੰਘ ਢਿੱਲੋਂ, ਰਾਮ ਰਾਜ ਬਸੀ ਪਠਾਣਾਂ, ਪ੍ਰੀਤਮ ਸਿੰਘ ਨਾਗਰਾ, ਗੁਰਦੇਵ ਸਿੰਘ, ਸੁਖਚੈਨ ਸਿੰਘ, ਪ੍ਰੇਮ ਸਿੰਘ ਨਲੀਨਾ, ਧਰਮ ਪਾਲ ਆਜ਼ਾਦ ਜਨਰਲ ਸਕੱਤਰ, ਜਸਪਾਲ ਸਿੰਘ ਗੜਹੇੜਾ, ਹਰਵਿੰਦਰ ਸਿੰਘ ਟੀਚਰ ਯੂਨੀਅਨ, ਜਗਦੀਸ਼ ਸਿੰਘ, ਸੁਰਜੀਤ ਸਿੰਘ, ਖੇਮ ਸਿੰਘ, ਸੁੱਚਾ ਸਿੰਘ ਨਬੀਪੁਰ, ਮਲਾਗਰ ਸਿੰਘ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਸਾਥੀ ਵੀ ਹਾਜ਼ਰ ਸਨ |