ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਮਨਪ੍ਰੀਤ ਸਿੰਘ)-ਅੱਜ ਇੱਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਚੋਣ ਕਮੇਟੀ ਦੀ ਮੀਟਿੰਗ ਸਰਵਣ ਸਿੰਘ ਬਿਹਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚੋਣ ਕਮੇਟੀ ਦੇ ਸੱਤ ਮੈਂਬਰ ਹਾਜ਼ਰ ਸਨ | ਹਾਜ਼ਰ ਮੈਬਰਾਂ ਨੇ ਸਰਬਸੰਮਤੀ ਨਾਲ ਟਰੱਸਟ ਦੀ ਚੋਣ 17 ਮਈ ਦਿਨ ਐਤਵਾਰ ਨੂੰ ਕਰਾਉਣ ਦਾ ਐਲਾਨ ਕੀਤਾ | ਚੋਣ ਕਮੇਟੀ ਦੇ ਕਨਵੀਨਰ ਸਰਵਣ ਸਿੰਘ ਬਿਹਾਲ ਅਤੇ ਰਿੰਟਰਨਿੰਗ ਅਫ਼ਸਰ ਮਹਿੰਦਰ ਸਿੰਘ ਮੋਰਿੰਡਾ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀ ਪੱਤਰ 22 ਤੋਂ 24 ਅਪ੍ਰੈਲ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 25 ਅਪ੍ਰੈਲ ਨੂੰ ਹੋਵੇਗੀ | ਨਾਮਜ਼ਦਗੀ ਪੱਤਰ ਵਾਪਸ ਲੈਣ ਅਤੇ ਚੋਣ ਨਿਸ਼ਾਨ ਅਲਾਟ ਕਰਨ ਦੀ ਮਿਤੀ 26 ਅਪ੍ਰੈਲ ਹੋਵੇਗੀ ਅਤੇ ਵੋਟਾਂ 17 ਮਈ ਨੂੰ ਸਵੇਰੇ 8 ਵਜੇ ਤੋ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਨਤੀਜਾ ਐਲਾਨ ਦਿੱਤਾ ਜਾਵੇਗਾ | ਇਸ ਸਮੇਂ ਚੋਣ ਕਮੇਟੀ ਦੇ ਬਾਕੀ ਮੈਂਬਰ ਨਿਰਮਲ ਸਿੰਘ ਮੀਨੀਆ, ਜਸਪਾਲ ਸਿੰਘ ਕਲੌਂਦੀ, ਬਲਬੀਰ ਸਿੰਘ ਬੱਬੂ, ਜਰਨੈਲ ਸਿੰਘ ਹਸਨਪੁਰ, ਅਤੇ ਰਣਜੀਤ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ |