24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਸ਼ਵ ਯੂਨੀਵਰਸਿਟੀ ਵਲੋਂ ਸਾਲਾਨਾ ਕਰੀਅਰ ਮੇਲਾ 22 ਨੂੰ - ਡਾ. ਪਰਿਤਪਾਲ ਸਿੰਘ

Ad Position 21
No active advertisement
ਅਜੀਤ ਡੈਸਕ 18-04-2026
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਵਲੋਂ 22 ਅਪ੍ਰੈਲ ਨੂੰ ਯੂਨੀਵਰਸਿਟੀ ਕੈਂਪਸ ਵਿਚ ਸਾਲਾਨਾ ਕਰੀਅਰ ਮੇਲਾ ਕਰਵਾਇਆ ਜਾ ਰਿਹਾ ਹੈ | ਕਰੀਅਰ ਮੇਲਾ ਵਿਦਿਆਰਥੀਆਂ ਨੂੰ ਭਰਤੀਕਾਰਾਂ ਨਾਲ ਸਿੱਧੀ ਮੁਲਾਕਾਤ ਦੇ ਮੌਕੇ ਪ੍ਰਦਾਨ ਕਰੇਗਾ, ਜਿਸ ਵਿਚ ਇੰਟਰਵਿਊ, ਰਿਕਰੂਟਮੈਂਟ ਡਰਾਈਵ, ਪ੍ਰੀ-ਪਲੇਸਮੈਂਟ ਆਫਰ ਅਤੇ ਉਦਯੋਗ ਦੇ ਮੌਜੂਦਾ ਰੁਝਾਨਾਂ, ਨਵੇਂ ਰੁਜ਼ਗਾਰ ਖੇਤਰਾਂ ਅਤੇ ਭਵਿੱਖ ਦੀਆਂ ਹੁਨਰ ਲੋੜਾਂ ਬਾਰੇ ਜਾਣਕਾਰੀ ਸ਼ਾਮਿਲ ਹੋਵੇਗੀ | ਇਸ ਮੇਲੇ ਵਿਚ ਕੁਝ ਪ੍ਰਮੁੱਖ ਸੰਸਥਾਵਾਂ ਵਿਚ ਸ਼ਾਮਿਲ ਹੋਣਗੀਆਂ | ਜਿਨ੍ਹਾਂ ਦੇ ਤਨਖ਼ਾਹ ਪੈਕੇਜ 14 ਲੱਖ ਰੁਪਏ ਸਾਲਾਨਾ ਹੋਣਗੇ, ਜੋ ਗ੍ਰੈਜੂਏਟ ਅਤੇ ਪੋਸਟ ਗੈ੍ਰਜੂਏਟ ਵਿਦਿਆਰਥੀਆਂ ਲਈ ਮਹੱਤਵਪੂਰਨ ਮੌਕਾ ਸਾਬਤ ਹੋਵੇਗਾ, ਜਿਸ ਸਬੰਧੀ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ, ਰਜਿਸਟਰਾਰ ਡਾ. ਤੇਜਬੀਰ ਸਿੰਘ, ਡੀਨ ਰਿਸਰਚ ਡਾ. ਨਵਦੀਪ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡੀਨ ਐਲੂਮਨੀ ਅਫੇਅਰਜ਼ ਡਾ. ਸਰਪ੍ਰੀਤ ਸਿੰਘ ਤੇ ਡਾ. ਕਮਲਜੀਤ ਕੌਰ ਇੰਚਾਰਜ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਸਮੇਤ ਹੋਰ ਸੀਨੀਅਰ ਫੈਕਲਟੀ ਕੈਰੀਅਰ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੇ ਕਰੀਅਰ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਪੇਸ਼ੇਵਰ ਜਗਤ ਦੀਆਂ ਬਦਲਦੀਆਂ ਲੋੜਾਂ ਲਈ ਤਿਆਰ ਕਰਨ ਵਾਸਤੇ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ | ਡਾ. ਕਮਲਜੀਤ ਕੌਰ ਇੰਚਾਰਜ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਨੇ ਕਿਹਾ ਕਿ ਕਰੀਅਰ ਮੇਲਾ ਵਿਦਿਆਰਥੀਆਂ ਨੂੰ ਅਗੇਤੀ ਉਦਯੋਗਿਕਾਰਾਂ ਨਾਲ ਜੋੜਨ ਅਤੇ ਉਨ੍ਹਾਂ ਲਈ ਨਵੇਂ ਰੁਜ਼ਗਾਰ ਮੌਕੇ ਖੋਲ੍ਹਣ ਵਾਲਾ ਮਹੱਤਵਪੂਰਨ ਮੰਚ ਹੈ | ਉਨ੍ਹਾਂ ਯੋਗ ਕੋਰਸਾਂ ਦੇ ਵਿਦਿਆਰਥੀਆਂ ਨੂੰ ੂ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਮੰਚ ਦਾ ਲਾਭ ਲੈਣ ਲਈ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਮੁਹੱਲਾ ਦਲੀਪ ਨਗਰ ਵਿਚ ਖ਼ਾਲਸਾ ਸਾਜਨਾ ਦਿਵਸ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਬਣਿਆ ਪੰਜਾਬੀ 'ਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਫੁੱਟਬਾਲ ਮੁਕਾਬਲਿਆਂ ਦਾ ਚੈਂਪੀਅਨ
Ad Position 24