ਬਸੀ ਪਠਾਣਾਂ, 19 ਅਪ੍ਰੈਲ (ਐਚ.ਐਸ. ਗੌਤਮ)-ਪ੍ਰਾਚੀਨ ਸ੍ਰੀ ਰਾਮ ਮੰਦਰ ਵਿਖੇ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਸਭਾ ਵਲੋਂ ਸੰਸਥਾ ਦੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਜੈਅੰਤੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਭਜਨ ਗਾਇਕ ਨਵੀਨ ਸ਼ਰਮਾ ਸਮਾਣਾ ਵਾਲਿਆ ਨੇ ਭਗਵਾਨ ਪਰਸ਼ੂਰਾਮ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ ਜੀ.ਪੀ, ਕੁਲਦੀਪ ਸਿੰਘ ਸਿੱਧੂਪੁਰ, ਡਾ. ਮਨੋਹਰ ਸਿੰਘ, ਸਾਬਕਾ ਜੱਜ ਨਿਰਮਲ ਸਿੰਘ, ਰਾਜੇਸ਼ ਸਿੰਗਲਾ, ਅਸ਼ੋਕ ਧੀਮਾਨ, ਅਨੂਪ ਸਿੰਗਲਾ, ਦਰਬਾਰਾ ਸਿੰਘ ਗੁਰੂ, ਮੋਹਨ ਲਾਲ ਗੋਗਨਾ, ਮਨਪ੍ਰੀਤ ਸਿੰਘ ਹੈਪੀ, ਹਰਸ਼ ਗਰਗ, ਓਮ ਪ੍ਰਕਾਸ਼ ਤਾਂਗੜੀ, ਅਸ਼ੋਕ ਟੁਲਾਨੀ, ਰਾਜ ਕੁਮਾਰ ਪੁਰੀ, ਜਸਵੀਰ ਸਿੰਘ ਢਿੱਲੋ, ਕਰਮਜੀਤ ਸਿੰਘ ਢੀਂਡਸਾ, ਰਮੇਸ਼ ਕੁਮਾਰ, ਵਿੱਕੀ ਰਾਏ, ਕਿਸ਼ੋਰੀ ਲਾਲ ਚੁੱਘ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰਧਾਨ ਦੁਸ਼ਯੰਤ ਸ਼ੁਕਲਾ ਨੇ ਸਮਾਗਮ ਵਿਚ ਪਹੁੰਚੇ ਰਾਜਨੀਤਿਕ ਅਤੇ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਕਰਦਿਆਂ ਦਾ ਧੰਨਵਾਦ ਕੀਤਾ | ਹਵਨ ਯੱਗ ਤੇ ਕੰਜਕ ਪੂਜਨ ਅਤੇ ਬ੍ਰਾਹਮਣ ਭੋਜਨ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ |