30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੌਂਸਲਰ ਰੋਜ਼ੀ ਨਾਗਪਾਲ ਦੇ ਪਤੀ ਸਮਾਜ ਸੇਵੀ ਦੀਪਕ ਨਾਗਪਾਲ ਨੇ ਕੀਤੀ ਵਿਧਾਇਕ ਦੇਵ ਮਾਨ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 23-04-2026
ਨਾਭਾ, 22 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਚੋਣਾ ਦਾ ਬਿਗਲ ਕਿਸੇ ਵੀ ਸਮੇਂ ਵੱਜ ਸਕਦਾ ਹੈ, ਜਿਸ ਨੂੰ ਲੈ ਕੇ ਚੋਣ ਲੜਨ ਦੇ ਚਾਹਵਾਨਾ ਵਲੋਂ ਵੀ ਜੋੜ ਤੋੜ ਦੀਆ ਸਰਗਰਮੀਆਂ ਵਿੱਢ ਦਿੱਤੀਆਂ ਗਈਆ ਹਨ | ਸਾਬਕਾ ਕੌਂਸਲਰ ਰੋਜੀ ਨਾਗਪਾਲ ਦੇ ਪਤੀ ਉੱਘੇ ਸਮਾਜ ਸੇਵੀ ਦੀਪਕ ਨਾਗਪਾਲ ਵਲੋਂ ਅੱਜ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਕੀਤੀ ਗਈ | ਵਿਧਾਇਕ ਦੇਵ ਮਾਨ ਨਾਲ ਹੋਈ ਮੁਲਾਕਾਤ ਨਾਲ ਸਿਆਸੀ ਮਾਹੌਲ ਹੋਰ ਭਖਦਾ ਨਜ਼ਰ ਆ ਰਿਹਾ ਹੈ | ਇਸ ਮੁਲਾਕਾਤ ਦੌਰਾਨ ਦੀਪਕ ਨਾਗਪਾਲ ਨੇ ਵਿਧਾਇਕ ਦੇਵ ਮਾਨ ਨਾਲ ਨਾਭਾ ਨਗਰ ਕੌਂਸਲ ਦੀ ਹੱਦਬੰਦੀ ਅਤੇ ਤਾਜਾ ਸਿਆਸੀ ਮਾਹੌਲ ਨੂੰ ਲੈਕੇ ਚਰਚਾ ਕੀਤੀ ਗਈ | ਵਿਧਾਇਕ ਦੇਵ ਮਾਨ ਨੇ ਦੀਪਕ ਨਾਗਪਾਲ ਤੇ ਉਨ੍ਹਾਂ ਦੀ ਪਤਨੀ ਸਾਬਕਾ ਕੌਂਸਲਰ ਰੋਜੀ ਨਾਗਪਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੇ ਪਾਰਟੀ ਪ੍ਰਤੀ ਲਗਾਅ ਦੀ ਸ਼ਲਾਘਾ ਕਰਦੇ ਹੋਏ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਾਰਡ ਨੰਬਰ 19 ਤੋ ਨਗਰ ਕੌਂਸਲ ਚੋਣਾਂ ਵਿਚ ਚੋਣ ਲੜਨ ਲਈ ਥਾਪੜਾ ਦਿੰਦੇ ਹੋਏ ਡੱਟਕੇ ਕੰਮ ਕਰਨ ਲਈ ਕਿਹਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜਗਾੜੂ ਮੋਟਰਸਾਈਕਲ ਰੇਹੜੀਆਂ ਦੇ ਕੱਟੇ ਚਲਾਨ ਅਗਲੀ ਖ਼ਬਰ ਪ੍ਰਵਾਸੀ ਪੰਜਾਬੀਆਂ ਦਾ ਆਪਣੇ ਵਤਨ ਨਾਲ ਮੋਹ ਕਦੀ ਨਹੀਂ ਟੁੱਟ ਸਕਦਾ- ਬਲਬੀਰ ਸਿੰਘ
Ad Position 24