ਧਰਤੀ ਦਿਵਸ ਮੌਕੇ ਵਾਤਾਵਰਨ ਸੰਭਾਲ ਸੰਬੰਧੀ ਮੁਕਾਬਲੇ ਕਰਵਾਏ
ਅਜੀਤ ਡੈਸਕ
23-04-2026
ਸਮਾਗਮ ਦਾ ਮੁੱਖ ਆਕਰਸ਼ਨ ਬੈਸਟ ਆਊਟ ਆਫ਼ ਵੇਸਟ ਮੁਕਾਬਲਾ ਸੀ, ਜਿਸ ਵਿਚ ਵਿਦਿਆਰਥੀਆਂ ਨੂੰ ਰੀਸਾਈਕਲ ਕਰਨ ਯੋਗ ਸਮਗਰੀ ਦੀ ਵਰਤੋਂ ਕਰਕੇ ਨਵੀਨਤਾਕਾਰੀ ਪ੍ਰੋਜੈਕਟ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਪ੍ਰੋਗਰਾਮ ਨਾਲ ਸਬੰਧਿਤ ਡਰਾਇੰਗ, ਪੋਸਟਰ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਸਕੂਲ ਨੇ ਇਕ ਸਫ਼ਾਈ ਮੁਹਿੰਮ ਚਲਾਈ, ਜਿਸ ਵਿਚ ਵਿਦਿਆਰਥੀਆ ਨੇ ਆਪਣੇ ਕਲਾਸ ਰੂਮਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੀ ਸਫ਼ਾਈ ਵਿਚ ਸਰਗਰਮੀ ਨਾਲ ਹਿੱਸਾ ਲਿਆ | ਕਿੰਡਰ ਗਾਰਡਨ ਦੇ ਵਿਦਿਆਰਥੀਆ ਦੁਆਰਾ ਇਕ ਮੁਹਿੰਮ 'ਇਕ ਬੂਟਾ ਲਗਾਓ' ਵੀ ਸ਼ੁਰੂ ਕੀਤੀ ਗਈ, ਜਿੱਥੇ ਵਿਦਿਆਰਥੀ ਸਕੂਲ ਦੇ ਵਿਹੜੇ ਵਿਚ ਲਗਾਉਣ ਲਈ ਪੌਦੇ ਲੈ ਕੇ ਆਏ, ਜਿਸ ਨਾਲ ਹਰਿਆਲੀ ਅਤੇ ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਗਿਆ | ਸਕੂਲ ਦੇ ਪ੍ਰਧਾਨ ਵਿਜੈ ਕੌਸ਼ਲ, ਚੇਅਰ ਪਰਸਨ ਵੀਨਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਆਪਣੀ ਧਰਤੀ ਨੂੰ ਬਚਾਉਣ ਅਤੇ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ | ਪਿ੍ੰਸੀਪਲ ਨੀਤੂ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਨੂੰ ਸੁਰੱਖਿਅਤ ਰੱਖਣ ਲਈ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਵਾਤਾਵਰਨ-ਅਨੁਕੂਲ ਸਾਧਨਾਂ ਨੂੰ ਅਪਣਾਉਣ ਦੀ ਅਪੀਲ ਕੀਤੀ |