25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਵਿਪ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਬਰਤਨ ਵੰਡੇ

Ad Position 21
No active advertisement
ਅਜੀਤ ਡੈਸਕ 26-04-2026
ਬਸੀ ਪਠਾਣਾਂ, 25 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵਲੋਂ ਮਹਿਲਾ ਸ਼ਾਖਾ ਦੇ ਮੁਖੀ ਮੀਨਾਕਸ਼ੀ ਸੋਨੀ ਦੀ ਅਗਵਾਈ ਹੇਠ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਦੀ ਪਿਆਸ ਬੁਝਾਉਣ ਦੇ ਮੰਤਵ ਨਾਲ ਮਿੱਟੀ ਦੇ ਬਰਤਨ ਵੰਡਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਪ੍ਰੋਜੈਕਟ ਚੇਅਰਮੈਨ ਰੀਨਾ ਮਲਹੋਤਰਾ, ਨਿਸ਼ੀ ਮਲਹੋਤਰਾ ਅਤੇ ਇੰਦੂ ਮਲਹੋਤਰਾ ਨੇ ਦੱਸਿਆ ਕਿ ਪ੍ਰੀਸ਼ਦ ਦੀ ਮਹਿਲਾ ਸ਼ਾਖਾ ਵਲੋਂ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਨਾਲ ਭਰੇ ਮਿੱਟੀ ਦੇ ਬਰਤਨ ਰੱਖਣ ਦੀ ਸ਼ੁਰੂਆਤ ਸ਼ਿਵ ਦੁਰਗਾ ਮੰਦਰ, ਕਿਲ੍ਹਾ ਮੁਹੱਲਾ, ਬਸੀ ਪਠਾਣਾਂ ਤੋਂ ਕੀਤੀ ਗਈ ਹੈ | ਇਸ ਨੇਕ ਕੰਮ ਵਿਚ ਮਹਿਲਾਵਾਂ ਵਲੋਂ ਆਰਥਿਕ ਸਹਿਯੋਗ ਵੀ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਗਰਮੀਆਂ ਦੇ ਮੌਸਮ ਦੌਰਾਨ ਪੰਛੀਆਂ ਲਈ ਪਾਣੀ ਮੁਹੱਈਆ ਕਰਵਾਉਣਾ ਅਤੇ ਆਮ ਲੋਕਾਂ ਵਿਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਕਦੇ ਘਾਟੇ 'ਚ ਚੱਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮ... ਅਗਲੀ ਖ਼ਬਰ ਡੀ.ਸੀ. ਨੇ ਲਗਾਈ ਬਿਨਾਂ ਲਾਇਸੰਸ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਰੱਖਣ 'ਤੇ ਪਾਬੰਦੀ
Ad Position 24