19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਓਮ ਪ੍ਰਕਾਸ਼ ਬਾਂਸਲ ਸਕੂਲ 'ਚ ਅਨੁਸ਼ਾਸਨ ਤੇ ਲੀਡਰਸ਼ਿਪ 'ਤੇ ਕਰਵਾਇਆ ਸਮਾਗਮ

Ad Position 21
No active advertisement
ਅਜੀਤ ਡੈਸਕ 07-05-2026
ਫ਼ਤਹਿਗੜ੍ਹ ਸਾਹਿਬ, 6 ਮਈ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਵਿਚ ਅਨੁਸ਼ਾਸਨ ਤੇ ਲੀਡਰਸ਼ਿਪ 'ਤੇ ਇਕ ਸਮਾਗਮ ਕਰਵਾਇਆ ਗਿਆ | ਇਸ ਵਿਚ ਸਾਲ 2026-27 ਲਈ ਵਿਦਿਆਰਥੀਆਂ ਦੇ ਸੰਗਠਨ ਦੀ ਚੋਣ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਹਾਊਸ ਇੰਚਾਰਜ ਦਾ ਸਨਮਾਨ ਕੀਤਾ ਗਿਆ ਅਤੇ ਪਹਿਲੀ ਮਿਲਣੀ ਅਤੇ ਸੀਨੀਅਰ ਵਿੰਗ ਦੇ ਕੈਬਨਿਟ ਦੀ ਜਾਣ-ਪਹਿਚਾਣ ਕਰਵਾਈ ਗਈ | ਇਸ ਮੌਕੇ ਚਾਰੇ ਸਦਨ ਜਿਨ੍ਹਾਂ ਵਿਚ ਆਰੀਆ ਭੱਟ, ਰਾਧਾ ਕਿ੍ਸ਼ਨਾ, ਟੈਗੋਰ ਅਤੇ ਵਿਵੇਕਾਨੰਦ ਸ਼ਾਮਿਲ ਹਨ ਦੇ ਵਿਦਿਆਰਥੀਆਂ ਨੂੰ 'ਬੈਜ' ਪ੍ਰਦਾਨ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਅਧਿਕਾਰ ਦਿੱਤਾ ਗਿਆ | ਇਸ ਪ੍ਰੋਗਰਾਮ ਵਿਚ ਅਨੁਸ਼ਾਸਨ ਅਤੇ ਏਕਤਾ ਦਾ ਪ੍ਰਤੀਕ ਮਾਰਚ ਪਾਸਟ ਕੱਢਿਆ ਗਿਆ | ਇਸ ਮੌਕੇ ਗਿਆਰ੍ਹਵੀਂ ਕਲਾਸ ਦੇ ਕਮਰਸ ਵਿਭਾਗ ਦੇ ਆਰੀਅਨ ਮਦਾਨ ਨੂੰ ਹੈੱਡ ਬੁਆਏ ਅਤੇ ਬਾਰ੍ਹਵੀਂ ਕਲਾਸ ਦੀ ਸਾਇੰਸ ਵਿੰਗ ਦੀ ਵਿਦਿਆਰਥਣ ਖੁਆਇਸ਼ ਨੂੰ ਹੈੱਡ ਗਰਲ ਚੁਣਿਆ ਗਿਆ | ਇਸ ਤੋਂ ਇਲਾਵਾ ਵਾਈਸ ਹੈੱਡ ਬਾਰ੍ਹਵੀਂ ਦੇ ਸਾਇੰਸ ਦੇ ਹਰਸਿਮਰਨ ਸਿੰਘ ਅਤੇ ਗਿਆਰ੍ਹਵੀਂ ਦੀ ਸਾਇੰਸ ਦੀ ਉਦਿਆ ਜੈਨ ਚੁਣਿਆ ਗਿਆ | ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਕਾਰਜ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਪੱਦ ਪ੍ਰਾਪਤ ਕਰਨਾ ਦੂਸਰੇ ਦੀ ਜ਼ਿੰਮੇਵਾਰੀ ਲੈਣ ਦਾ ਕਾਰਜ ਹੁੰਦਾ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਵਿਦਿਆਰਥੀ ਆਪਣੇ ਫਰਜਾਂ ਦੀ ਸਹੀ ਢੰਗ ਨਾਲ ਪਾਲਣਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਗਰ ਪੰਚਾਇਤ ਕੋਟਸ਼ਮੀਰ ਦੀਆਂ 13 ਸੀਟਾਂ ਤੇ ਉਮੀਦਵਾਰ ਖੜ੍ਹੇ ਕਰੇਗੀ- ਮਾਨ, ਕੋਟਸ਼ਮੀਰ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਰਾਣਵਾਂ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ
Ad Position 24