ਮੰਡੀ ਗੋਬਿੰਦਗੜ੍ਹ, 8 ਮਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਦਸੰਬਰ 2025 ਵਿਚ ਆਯੋਜਿਤ ਬੀ.ਬੀ.ਏ. ਅਤੇ ਬੀ.ਏ. -3 ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਕਾਲਜ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀ.ਬੀ.ਏ.-3 ਸਮੈਸਟਰ ਵਿਚ ਸਿਮਰਪ੍ਰੀਤ ਕੌਰ ਨੇ 7.25 ਫ਼ੀਸਦੀ ਅੰਕਾਂ ਨਾਲ ਪਹਿਲਾ ,ਯੋਗੇਂਦਰ ਕੁਮਾਰ ਨੇ 7 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸਪਰਸ਼ ਅਤੇ ਸੌਰਭ ਨੇ 6.76 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬੀ.ਏ. -3 ਸਮੈਸਟਰ 'ਚ ਰਣਦੀਪ ਕੌਰ ਨੇ 7.93 ਫ਼ੀਸਦੀ ਅੰਕਾਂ ਨਾਲ ਪਹਿਲਾ, ਸੰਗਮ ਕੁਮਾਰੀ ਨੇ 7.79 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਗੌਰਵ ਨੇ 7.75 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਜਦਕਿ 3 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਵਿਸ਼ੇਸ਼ ਸਥਾਨ ਨਾਲ ਪਾਸ ਕੀਤੀ | ਡਾ. ਨੀਨਾ ਸੇਠ ਪਜਨੀ ਅਤੇ ਨਿਤਿਨ ਸੱਗਰ ਚੇਅਰਮੈਨ, ਜੀ.ਪੀ.ਸੀ. ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ |