30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਰਾਸ਼ਟਰੀ ਧਰਮਾ ਵਿੱਦਿਆ-ਪੀਠ 'ਚ ਬਲ਼ੂ ਦਿਵਸ ਮੌਕੇ ਬੱਚਿਆਂ ਨੇ ਲਾਈਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 09-05-2026
ਬਸੀ ਪਠਾਣਾਂ, 8 ਮਈ (ਪੱਤਰ ਪ੍ਰੇਰਕ)-ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਬਸੀ ਪਠਾਣਾਂ ਦਾ ਹਿੱਸਾ ਰਾਸ਼ਟਰੀ ਧਰਮਾ ਵਿੱਦਿਆ-ਪੀਠ ਵਿਖੇ ਬਲ਼ੂ ਦਿਵਸ ਮਨਾਇਆ ਗਿਆ | ਜਿਸ ਵਿਚ ਨੰਨੇ੍ਹ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਸਕੂਲ ਨੂੰ ਨੀਲੇ ਰੰਗ ਦੇ ਗ਼ੁਬਾਰਿਆਂ, ਰਿਬਨ ਅਤੇ ਚਾਰਟਾਂ ਨਾਲ ਸਜਾਇਆ ਗਿਆ ਸੀ | ਵਿਦਿਆਰਥੀ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਆਏ, ਜਿਸ ਨਾਲ ਮਾਹੌਲ ਖ਼ੂਬਸੂਰਤ ਬਣ ਗਿਆ | ਨੰਨੇ ਬੱਚਿਆਂ ਨੇ ਆਸਮਾਨ, ਸਮੁੰਦਰ ਅਤੇ ਫੁੱਲਾਂ ਬਾਰੇ ਕੁਝ ਲਾਈਨਾਂ ਬੋਲੀਆਂ, ਜਿਸ ਨਾਲ ਉਨ੍ਹਾਂ ਦੀ ਸੰਚਾਰ ਕੌਸ਼ਲ ਵਿਚ ਸੁਧਾਰ ਆਇਆ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਵੀਨੂ ਖੁੱਲਰ, ਐਡਮਿਨਿਸਟ੍ਰੇਟਰ ਸੰਗੀਤਾ ਵਾਧਵਾ, ਅਧਿਆਪਕਾਂ ਨਵਜੋਤ ਕੌਰ ਅਤੇ ਕਵਿਤਾ ਦੀ ਰਹਿਨੁਮਾਈ ਹੇਠ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ | ਅਧਿਆਪਕਾਂ ਨੇ ਨੀਲੇ ਰੰਗ ਦੀ ਮਹੱਤਤਾ ਵੀ ਸਮਝਾਈ, ਜੋ ਸ਼ਾਂਤੀ, ਸੁਖ ਅਤੇ ਸਥਿਰਤਾ ਦਾ ਪ੍ਰਤੀਕ ਹੈ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਵੀਨੂ ਖੁੱਲਰ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਰਪੂਰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ 'ਚ ਵੀ ਭਾਜਪਾ ਦੇ ਹੱਕ 'ਚ ਬਣ ਰਹੀ ਲਹਿਰ-ਮਿੱਤਲ, ਬੈਣਾ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਖੰਟ-ਮਾਨਪੁਰ ਦੇ ਬੱਚੇ ਅੱਵਲ ਰਹੇ <br/>
Ad Position 24