ਫ਼ਤਹਿਗੜ੍ਹ ਸਾਹਿਬ, 8 ਮਈ (ਰਾਜਿੰਦਰ ਸਿੰਘ)-ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ ਸਾਹਿਬ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਅਧਿਆਪਕਾਂ ਵਿਚ ਖੋਜ ਪ੍ਰਤੀ ਰੁਝਾਨ ਪੈਦਾ ਕਰਨ ਅਤੇ ਵਿੱਦਿਅਕ ਮਸਲਿਆਂ ਦੇ ਵਿਗਿਆਨਕ ਹੱਲ ਲੱਭਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ¢ ਪਿ੍ੰਸੀਪਲ ਡਾ. ਆਨੰਦ ਗੁਪਤਾ ਦੀ ਅਗਵਾਈ ਹੇਠ ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਨਰਿੰਦਰ ਕੌਰ ਦੇ ਸਹਿਯੋਗ ਨਾਲ ਐਕਸ਼ਨ ਰਿਸਰਚ ਸੰਬੰਧੀ ਲਗਾਤਾਰ ਚਰਚਾਵਾਂ, ਵਰਕਸ਼ਾਪਾਂ ਤੇ ਮਾਰਗਦਰਸ਼ਨ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ¢ ਸਾਲ 2025 ਦੌਰਾਨ ਲਗਪਗ 10 ਐਕਸ਼ਨ ਰਿਸਰਚਾਂ ਕਰਵਾਈਆਂ ਗਈਆਂ ਸਨ, ਜਦ ਕਿ 2026 ਵਿਚ ਇਹ ਗਿਣਤੀ ਵੱਧ ਕੇ 17 ਤੱਕ ਪਹੁੰਚ ਗਈ ?ਹੈ | ਇਸ ਵਧ ਰਹੇ ਉਤਸ਼ਾਹ ਅਤੇ ਭਾਗੀਦਾਰੀ ਨੂੰ ਧਿਆਨ ਵਿਚ ਰੱਖਦਿਆਂ 2026-27 ਸੈਸ਼ਨ ਲਈ ਐਕਸ਼ਨ ਰਿਸਰਚ ਨਾਲ ਜੁੜੇ ਅਧਿਆਪਕਾਂ ਦੀ ਪਹਿਲੀ ਬੈਠਕ ਆਯੋਜਿਤ ਕੀਤੀ ਗਈ | ਇਸ ਮੌਕੇ ਅੱਠ ਨਵੇਂ ਅਧਿਆਪਕਾਂ ਨੂੰ ਵੀ ਇਸ ਖ਼ੋਜੀ ਮੁਹਿੰਮ ਨਾਲ ਜੋੜਿਆ ਗਿਆ | ਇਸ ਮੌਕੇ ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਹਰ ਖੋਜ ਦਾ ਆਧਾਰ ਜਿਗਿਆਸਾ ਹੁੰਦੀ ਹੈ¢ ਨਰਿੰਦਰ ਕÏਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐਕਸ਼ਨ ਰਿਸਰਚ ਇਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ | ਡਾਈਟ ਦੇ ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲੇ ਵਿਚ ਹੋਈਆਂ ਸਾਰੀਆਂ ਐਕਸ਼ਨ ਰਿਸਰਚਾਂ ਨੂੰ ਇਕੱਠਾ ਕਰਕੇ ਇਕ ਵਿਸ਼ੇਸ਼ ਕੰਪੈਂਡੀਅਮ ਤਿਆਰ ਕੀਤਾ ਗਿਆ, ਜੋ ਸੰਸਥਾ ਦੀ ਮਹੱਤਵਪੂਰਨ ਪ੍ਰਾਪਤੀ ਹੈ¢ ਬੈਠਕ ਵਿਚ ਮੁੱਖ ਅਧਿਆਪਕ ਤਜਿੰਦਰ ਸਿੰਘ, ਮੁੱਖ ਅਧਿਆਪਕਾ ਜਗਦੀਪ ਕÏਰ ਅਤੇ ਮੁੱਖ ਅਧਿਆਪਕਾ ਗੁਰਦਮਨਪ੍ਰੀਤ ਕੌਰ, ਡਾਈਟ ਦੇ ਰਿਸਰਚਰ ਅਧਿਆਪਕਾਂ ਵਿਚ ਵੰਦਨਾ ਚੋਪੜਾ, ਤਨਵੀਰ ਸਿੰਘ, ਜਸਪਾਲ ਕੌਰ, ਪਰਮਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਵੀ ਇਸ ਵਰਕਸ਼ਾਪ ਵਿਚ ਸ਼ਮੂਲੀਅਤ ਕੀਤੀ |