ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਐਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਚ ਅੰਕ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ | ਪਿ੍ੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ ਵਿਚ ਕਾਮਰਸ ਗਰੁੱਪ ਵਿਚ ਲਾਇਬਾ ਨੂਰ ਨੇ 95.2 ਫ਼ੀਸਦੀ, ਗੂੰਜਨ ਨੇ 92 ਫ਼ੀਸਦੀ ਅਤੇ ਮਨਜੋਤ ਨੇ 90.8 ਫ਼ੀਸਦੀ, ਸਾਇੰਸ ਗਰੁੱਪ ਵਿਚ ਅੰਜਲੀ ਨੇ 94 ਫ਼ੀਸਦੀ, ਰਵਨੀਤ 91.4 ਫ਼ੀਸਦੀ ਅਤੇ ਪ੍ਰਭਲੀਨ 89.6 ਫ਼ੀਸਦੀ, ਆਰਟਸ ਗਰੁੱਪ ਵਿਚ ਨੰਦਨੀ ਨੇ 90 ਫ਼ੀਸਦੀ, ਨੈਨਾ 89 ਫ਼ੀਸਦੀ, ਮਨਮੀਤ ਨੇ 88.2 ਫ਼ੀਸਦੀ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਬਾਇਓਲੋਜੀ ਵਿਚ ਸਾਇੰਸ ਸਟਰੀਮ ਦੀ ਵਿਦਿਆਰਥਣ ਅੰਜਲੀ ਨੇ ਸੌ ਫ਼ੀਸਦੀ ਅੰਕ ਹਾਸਿਲ ਕੀਤੇ | ਉਨ੍ਹਾਂ ਵਿਦਿਆਰਥਣਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਕੂਲ ਵਿਚ ਦਿੱਤੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਨੂੰ ਉਹ ਕਾਲਜ ਅਤੇ ਜੀਵਨ ਦੇ ਹਰ ਪੜਾਅ ਵਿਚ ਅਪਣਾਉਣ, ਕਿਉਂਕਿ ਚੰਗੀਆਂ ਕਦਰਾਂ-ਕੀਮਤਾਂ ਹੀ ਇਨਸਾਨ ਦੀ ਅਸਲੀ ਪਹਿਚਾਣ ਬਣਦੀਆਂ ਹਨ | ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ.ਏ ਰਾਜੀਵ ਦੱਤਾ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥਣਾਂ ਨੂੰ ਸਹੀ ਮਾਰਗ ਦਰਸ਼ਨ ਅਤੇ ਅਨੁਸ਼ਾਸਨਮਈ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਕਰਕੇ ਉਹ ਬਿਨਾਂ ਕਿਸੇ ਟਿਊਸ਼ਨ ਦੇ ਵੀ ਆਪਣੀ ਲਗਨ ਤੇ ਮਿਹਨਤ ਸਦਕਾ ਅਹਿਮ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਿਚ ਸਫਲ ਰਹਿੰਦੀਆਂ ਹਨ | ਉਪ-ਪ੍ਰਧਾਨ ਪ੍ਰੋ. ਅਸ਼ੋਕ ਸੂਦ ਨੇ ਸਕੂਲ ਦੇ ਅਨੁਭਵੀ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਕਰਕੇ ਹੀ ਹਰ ਸਾਲ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਸੌ ਫ਼ੀਸਦੀ ਰਹਿੰਦਾ ਹੈ | ਟਰੱਸਟ ਦੇ ਸੈਕਟਰੀ ਸੁਰਿੰਦਰ ਭਾਰਦਵਾਜ ਅਤੇ ਮੈਨੇਜਰ ਰਾਜੀਵ ਅਗਰਵਾਲ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਨਾਲ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ | ਖ਼ਜ਼ਾਨਚੀ ਸੁਭਾਸ਼ ਸੂਦ ਅਤੇ ਸਾਬਕਾ ਮੈਨੇਜਰ ਐਨ.ਕੇ. ਸੂਦ ਨੇ ਵਿਦਿਆਰਥਣਾਂ ਨੂੰ ਉੱਚੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਨਿਰੰਤਰ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ |