07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੜਕ 'ਚ ਟੋਏ ਨਹੀਂ, ਟੋਇਆਂ 'ਚ ਸੜਕ ਹੈ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 15-05-2026
ਸੰਘੋਲ, 14 ਮਈ (ਪਰਮਵੀਰ ਸਿੰਘ ਧਨੋਆ)-ਪਿੰਡ ਡੂਮਛੇੜੀ ਵਲੋਂ ਤਿੰਨ ਪਿੰਡਾਂ ਨੂੰ ਜੋੜਦੀ ਸੜਕ 'ਚ ਵੱਡੇ-ਵੱਡੇ ਟੋਏ ਹੋਣ ਕਾਰਨ ਸਬੰਧਿਤ ਪਿੰਡਾਂ ਦੇ ਵਾਸੀ ਅਤੇ ਰਾਹਗੀਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੜਕ ਸ਼ਾਦੀਪੁਰ, ਫ਼ਤਹਿਪੁਰ ਜੱਟਾਂ, ਪੰਜਕੋਹਾ, ਟੋਡਰਪੁਰ ਪਿੰਡਾਂ ਤੋਂ ਵਾਇਆ ਡੂਮਛੇੜੀ ਅੱਗੇ ਸ਼ਹਿਰ ਮੋਰਿੰਡਾ ਨਾਲ ਜੋੜਦੀ ਹੈ | ਸ਼ਹਿਰ ਨਾਲ ਸੰਪਰਕ ਮਾਰਗ ਹੋਣ ਕਾਰਨ ਇਸ ਸੜਕ 'ਤੇ ਆਵਾਜਾਈ ਆਮ ਰਹਿੰਦੀ ਹੈ | ਟੋਇਆਂ ਕਾਰਨ ਜਿੱਥੇ ਧੂੜ ਮਿੱਟੀ ਸਮੱਸਿਆ ਬਣਦੀ ਹੈ, ਉੱਥੇ ਹੀ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਹੈ | ਉਕਤ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਮੀਂਹ ਮੌਕੇ ਹਾਲਾਤ ਵਧੇਰੇ ਬਦਤਰ ਹੋ ਜਾਂਦੇ ਹਨ | ਉਕਤ ਸੜਕ 'ਤੇ ਸਫ਼ਰ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ | ਦੱਸਿਆ ਜਾ ਰਿਹਾ ਹੈ ਕਿ ਪਤਵੰਤਿਆਂ ਵਲੋਂ ਸੜਕ ਦੇ ਮੁੱਦੇ ਬਾਰੇ ਸਬੰਧਿਤ ਵਿਭਾਗ ਨੂੰ ਜ਼ੁਬਾਨੀ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਪ੍ਰੇਸ਼ਾਨੀ ਦੂਰ ਨਹੀਂ ਹੋ ਸਕੀ | ਮਾਮਲੇ 'ਚ ਬਲਵਿੰਦਰ ਕੌਰ ਸਰਪੰਚ ਸ਼ਾਦੀਪੁਰ, ਗੁਰਚਰਨ ਸਿੰਘ ਨੰਬਰਦਾਰ, ਸਪਿੰਦਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਬਲਬੀਰ ਸਿੰਘ ਸ਼ਾਦੀਪੁਰ, ਨਿਰਮਲ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਜਗਤਾਰ ਸਿੰਘ, ਦਵਿੰਦਰ ਸਿੰਘ ਸਰਪੰਚ, ਮਲਕੀਤ ਸਿੰਘ, ਮਲਾਗਾਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਸਰਪੰਚ, ਬਲਕਾਰ ਸਿੰਘ, ਅਮਰੀਕ ਸਿੰਘ ਆਦਿ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਸੜਕ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਜਲਦ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਰਮਜੀਤ ਕੌਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਭਾਜਪਾ ਨੂੰ ਝਟਕਾ, ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਇਮਰਾਨ ਅਲੀ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ
Ad Position 24