06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਗ੍ਰੀਨਫੀਲਡਜ਼ ਸਕੂਲ ਨੇ ਲਗਾਈ ਛਬੀਲ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਚੇਅਰਮੈਨ ਦੀਦਾਰ ਸਿੰਘ ਭੱਟੀ ਤੇ ਸਕੂਲ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਪਿ੍ੰਸੀਪਲ ਸ਼ਾਲੂ ਰੰਧਾਵਾ ਨੇ ਕਿਹਾ ਕਿ ਛਬੀਲ ਸਾਨੂੰ ਗੁਰੂ ਜੀ ਦੀ ਕੁਰਬਾਨੀ, ਜ਼ੁਲਮ ਖ਼ਿਲਾਫ਼ ਅਡੋਲਤਾ ਅਤੇ ਇਸ ਸੇਵਾ ਦੇ ਡੂੰਘੇ ਅਰਥਾਂ ਸਕਾਰਾਤਮਿਕ ਅਰਥਾਂ ਨੂੰ ਬਿਆਨ ਕਰਦੀ ਹੈ | ਇਸ ਮੌਕੇ ਛਬੀਲ ਵਿਚ ਬੱਚਿਆਂ ਨੇ ਅਨੁਸ਼ਾਸਨ ਵਿਚ ਰਹਿ ਕੇ ਸੇਵਾ ਕੀਤੀ ਤੇ ਛਬੀਲ ਵਿਚ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੇਵਾ ਭਾਵਨਾ ਵੀ ਸਿਖਾਉਣੀ ਚਾਹੀਦੀ ਹੈ ਜੋ ਕਿ ਇਕ ਚੰਗਾ ਮਨੁੱਖ ਬਣਨ ਵਿਚ ਲਾਭਦਾਇਕ ਹੁੰਦੀ ਹੈ | ਇਸ ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਹੈ | ਛਬੀਲ ਵਿਚ ਅਧਿਆਪਕ, ਸਕੂਲ ਦੇ ਹੈਲਪਰ, ਡਰਾਈਵਰ ਅਤੇ ਕੰਡਕਟਰਾਂ ਨੇ ਵੀ ਸੇਵਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਖੰਟ-ਮਾਨਪੁਰ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਸੰਸਦ ਮੈਂਬਰ ਹਰਭਜਨ ਸਿੰਘ ਵਲੋਂ ਰਾਜ ਸਭਾ ਸੀਟਾਂ ਵੇਚਣ ਦੇ ਲਗਾਏ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਹੋਵੇ-ਪੰਧੇਰ
Ad Position 24