05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜ਼ਿਲੇ੍ਹ ਦੇ ਭੱਠਾ ਭਰਾਈ ਮਜ਼ਦੂਰ 30 ਤੇ 31 ਮਈ ਨੂੰ ਆਪਣਾ ਕੰਮ ਬੰਦ ਕਰਕੇ ਹੜਤਾਲ ਕਰਨਗੇ-ਆਗੂ

Ad Position 21
No active advertisement
ਅਜੀਤ ਡੈਸਕ 26-05-2026
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਅੱਜ ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਫ਼ਤਹਿਗੜ੍ਹ ਸਾਹਿਬ ਦੇ ਭੱਠਾ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਦਿਲਵਰ ਖਾਂ ਸੰਗਰੂਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਜ਼ਿਲੇ੍ਹ ਦੇ ਭੱਠਾ ਕੱਚੀ ਭਰਾਈ ਮਜ਼ਦੂਰ ਆਪਣੀ ਕਾਨੂੰਨਨ ਉਜਰਤ ਹਾਸਲ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮਿਨੀਮਮ ਵੇਜ ਐਕਟ 1948 ਤਹਿਤ ਕੱਚੀ ਭਰਾਈ ਮਜ਼ਦੂਰਾਂ ਦੀ ਉਜਰਤ 312.45 ਪੈਸੇ ਪ੍ਰਤੀ ਹਜ਼ਾਰ ਇੱਟ ਤਹਿ ਹੈ, ਪਰ ਅਫ਼ਸੋਸ ਕਿ ਭੱਠਾ ਮਾਲਕਾਂ ਵਲੋਂ ਇਸ ਦਾ ਵੱਡੇ ਪੱਧਰ 'ਤੇ ਉਲੰਘਣ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸੇ ਰੋਸ ਤਹਿਤ ਜ਼ਿਲ੍ਹੇ ਦੇ ਭੱਠਾ ਮਜ਼ਦੂਰਾਂ ਵਲੋਂ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਪ੍ਰਸ਼ਾਸਨ ਅਤੇ ਭੱਠਾ ਮਾਲਕਾਂ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ | ਉਨ੍ਹਾਂ ਕਿਹਾ ਕਿ ਜਿੱਥੇ ਆਮ ਮਜ਼ਦੂਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਿਆਂ ਦੀ ਆਸ ਰੱਖਦਾ ਹੈ, ਉੱਥੇ ਭੱਠਾ ਮਾਲਕਾਂ ਵਲੋਂ ਇਹ ਲੁੱਟ ਨੰਗੇ ਚਿੱਟੇ ਦਿਨ ਕੀਤੀ ਜਾ ਰਹੀ ਹੈ ਅਤੇ ਇਸ ਦੀ ਪੁਸ਼ਤ ਪਨਾਹੀ ਪ੍ਰਸ਼ਾਸਨ ਅਤੇ ਕਿਰਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਆਪਣੀ ਆਵਾਜ਼ ਬੁਲੰਦ ਕਰਨ ਲਈ ਜ਼ਿਲ੍ਹ• ਦੇ ਭੱਠਾ ਭਰਾਈ ਮਜ਼ਦੂਰ 30 ਅਤੇ 31 ਮਈ ਨੂੰ ਆਪਣਾ ਕੰਮ ਬੰਦ ਕਰਕੇ ਹੜਤਾਲ ਕਰਨਗੇ | ਇਸ ਮੌਕੇ ਬੂਟਾ ਖਾਂ, ਨੈਬੀ ਖਾਂ, ਬਿੰਦਰ ਖਾਂ, ਮੇਜਰ ਸਿੰਘ, ਸਰਾਜ ਖਾਂ, ਅਕਬਰ ਖਾਂ, ਕਾਕਾ ਸਿੰਘ, ਮੇਜਰ ਖਾਂ, ਸੱਜੂ ਖਾਂ, ਦਿਲਵਰ ਖਾਂ ਸੌਟੀ, ਸਰਾਜ ਖਾਂ ਸੁਲਤਾਨਪੁਰ, ਨਾਜਰ ਜਹਾਂਗੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲ ਵਿਚ ਬਿਊਟੀ ਐਂਡ ਵੇਲਨੈੱਸ ਦੀ ਨਵੀਂ ਵੋਕੇਸ਼ਨਲ ਟ੍ਰੇਨਰ ਅਨੁਰਾਧਾ ਪਾਠਕ ਨੇ ਕਾਰਜਭਾਰ ਸੰਭਾਲਿਆ ਅਗਲੀ ਖ਼ਬਰ ਜ਼ਿਲੇ੍ਹ ਦੇ ਭੱਠਾ ਭਰਾਈ ਮਜ਼ਦੂਰ 30 ਤੇ 31 ਮਈ ਨੂੰ ਆਪਣਾ ਕੰਮ ਬੰਦ ਕਰਕੇ ਹੜਤਾਲ ਕਰਨਗੇ-ਆਗੂ
Ad Position 24