13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪ੍ਰਗਤੀਸ਼ੀਲ ਲੇਖਕ ਸੰਘ ਤੇ ਡਾਇਟ ਫ਼ਤਹਿਗੜ੍ਹ ਸਾਹਿਬ ਨੇ 'ਦੇਸ ਪਰਦੇਸ਼' ਅਤੇ 'ਮੈਂ ਤੇ ਕਵਿਤਾਵਾਂ' ਪੁਸਤਕਾਂ ਉੱਪਰ ਸੰਵਾਦ ਰਚਾਇਆ

Ad Position 21
No active advertisement
ਅਜੀਤ ਡੈਸਕ 06-06-2026
ਫ਼ਤਹਿਗੜ੍ਹ ਸਾਹਿਬ, 5 ਜੂਨ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਦੇ ਵਿਹੜੇ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਫ਼ਤਹਿਗੜ੍ਹ ਸਾਹਿਬ ਨਾਲ ਮਿਲ ਕੇ ਨਵੇਂ ਲੇਖਕਾਂ ਦੀਆਂ ਦੋ ਪੁਸਤਕਾਂ ਉੱਪਰ ਸੰਵਾਦ ਰਚਾਇਆ ਗਿਆ¢ ਪਹਿਲੀ ਪੁਸਤਕ ਮਾਸਟਰ ਹਰਪਾਲ ਸਿੰਘ ਬਰੌਂਗਾ ਦਾ ਕਹਾਣੀ ਸੰਗ੍ਰਹਿ 'ਦੇਸ ਪਰਦੇਸ਼' ਸੀ ਅਤੇ ਦੂਜੀ ਪੁਸਤਕ ਅਧਿਆਪਕਾ ਅੰਮਿ੍ਤਪਾਲ ਕੌਰ ਦੀ ਕਵਿਤਾਵਾਂ ਦੀ ਪੁਸਤਕ 'ਮੈਂ ਤੇ ਕਵਿਤਾਵਾਂ' ਸੀ¢ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਅਨੁਵਾਦਕ ਅਤੇ ਅੰਗਰੇਜ਼ੀ ਦੇ ਸਾਬਕਾ ਪ੍ਰੋਫੈਸਰ ਅੱਛਰੂ ਸਿੰਘ ਨੇ ਕੀਤੀ ਅਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ¢ ਸਮਾਗਮ ਵਿਚ ਸਵਾਗਤੀ ਸ਼ਬਦ ਬੋਲਦਿਆਂ ਸੰਸਥਾ ਦੇ ਪਿ੍ੰਸੀਪਲ ਡਾ. ਆਨੰਦ ਗੁਪਤਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸਾਡੀ ਸੰਸਥਾ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਆਏ ਹਨ¢ ਇਸ ਮੌਕੇ ਨਾਵਲਕਾਰ ਜਸਵੀਰ ਸਿੰਘ ਕੰਗਣਵਾਲ ਦਾ ਨਵ ਪ੍ਰਕਾਸ਼ਿਤ ਨਾਵਲ 'ਲਹੌਰੀਆ' ਨੂੰ ਵੀ ਲੋਕ ਅਰਪਿਤ ਕੀਤਾ ਗਿਆ¢ ਇਸ ਮੌਕੇ ਸਕਾਲਰ ਚਰਨਜੀਤ ਸਿੰਘ, ਮਾਤਾ ਗੁਜਰੀ ਕਾਲਜ ਦੇ ਪੰਜਾਬੀ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾ. ਕੁਲਦੀਪ ਸਿੰਘ ਦੀਪ, ਕੰਵਲਦੀਪ ਸਿੰਘ ਸੋਹੀ, ਕਰਨੈਲ ਸਿੰਘ ਵਜ਼ੀਰਾਬਾਦ, ਮਾਸਟਰ ਅਮਨਦੀਪ ਸਿੰਘ, ਕਹਾਣੀਕਾਰ ਹਰੀ ਸਿੰਘ ਚਮਕ, ਮਾਸਟਰ ਹਰਦੇਵ ਸਿੰਘ, ਸੁਰਿੰਦਰ ਸਿੰਘ, ਸੁਖਪਾਲ ਸਿੰਘ, ਸੱਜਣ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਮਨਦੀਪ ਸਿੰਘ ਡਡਿਆਣਾ, ਹਰਵਿੰਦਰ ਸਿੰਘ ਤਤਲਾ, ਕੁਲਵਿੰਦਰ ਸਿੰਘ ਤਤਲਾ, ਰਾਜ ਸਿੰਘ ਬਧੌਛੀ, ਰਵਿੰਦਰ ਰੁਪਾਲ, ਰਾਜਵੰਤ ਕੌਰ, ਨੂਰਪ੍ਰੀਤ ਕੌਰ, ਪ੍ਰਭਜੋਤ ਕੌਰ, ਸਿੱਖਿਆਰਥੀ ਅਧਿਆਪਕ ਸਤਨਾਮ ਸਿੰਘ, ਪ੍ਰਭਜੋਤ ਕੌਰ, ਨਵਪ੍ਰੀਤ ਕੌਰ, ਗੁਰਮੀਤ ਰੌਣੀ, ਹਰਜੀਤ ਕੌਰ, ਪਰਨੀਤ ਕੌਰ, ਗੁਰਸਾਗਰ ਸਿੰਘ ਅਤੇ ਸਟੀਫ਼ਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਰ ਵਿਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼ <br/> ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾਣਾ ਸਮੇਂ ਦੀ ਮੁੱਖ ਲੋੜ-ਪਿ੍ੰਸੀਪਲ ਗੁਰਪ੍ਰੀਤ ਕੌਰ
Ad Position 24