ਬਸੀ ਪਠਾਣਾਂ, 8 ਜੂਨ (ਐਚ.ਐਸ.ਗੌਤਮ)- ਹਲਕਾ ਬਸੀ ਪਠਾਣਾਂ ਵਿਚ ਕਾਂਗਰਸੀ ਆਗੂ ਤੇ ਇੰਟਕ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਮਨੋਹਰ ਸਿੰਘ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਲਾਗਲੇ ਪਿੰਡ ਨੰਦਪੁਰ ਕਲੌੜ ਵਿਖੇ ਇਲਾਕੇ ਦੇ ਦਰਜਨ ਪਿੰਡਾਂ ਦੇ ਪੰਚਾਂ, ਸਰਪੰਚਾਂ ਨਾਲ ਮੀਟਿੰਗ ਕੀਤੀ | ਮੀਟਿੰਗ ਤੋਂ ਬਾਅਦ ਡਾ. ਮਨੋਹਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਅਤੇ ਬੂਥ ਪੱਧਰ ਤੱਕ ਪਹੁੰਚਾਉਣ ਲਈ ਹਲਕੇ ਨੂੰ ਸੱਤ ਜ਼ੋਨਾਂ ਵਿਚ ਵੰਡਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਮੀਟਿੰਗਾਂ 'ਚ ਟਕਸਾਲੀ ਕਾਂਗਰਸੀ ਵਰਕਰਾਂ ਅਤੇ ਹਰ ਵਰਗ ਨਾਲ ਸੰਪਰਕ ਕਾਇਮ ਕਰਨ ਲਈ ਮੀਟਿੰਗਾਂ ਦਾ ਦੌਰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਪੰਜਾਬ ਵਿਚ ਬਦਲਾਅ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਨਾਲ ਤਾਲਮੇਲ ਬਣਾਇਆ ਜਾ ਸਕੇ | ਇਸ ਮੀਟਿੰਗ ਨੂੰ ਕਾਂਗਰਸ ਪਾਰਟੀ ਐਸ.ਸੀ ਸੈੱਲ ਦੇ ਸੂਬਾ ਸਕੱਤਰ ਸਾਬਕਾ ਸਰਪੰਚ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਡਾ. ਮਨੋਹਰ ਸਿੰਘ ਨੂੰ ਪਾਰਟੀ ਟਿਕਟ ਦਿੱਤੇ ਜਾਣ ਦੀ ਵਕਾਲਤ ਕੀਤੀ | ਇਕੱਠ ਵਿਚ ਸਰਪੰਚ ਮੇਵਾ ਸਿੰਘ ਮਹਿਮੂਦਪੁਰ, ਪ੍ਰਦੀਪ ਸਿੰਘ ਨੰਦਪੁਰ, ਸਾਬਕਾ ਸਰਪੰਚਾਂ ਵਿਚ ਗੁਰਮੁਖ ਸਿੰਘ ਜਵੰਦਾ, ਜਸਵਿੰਦਰ ਸਿੰਘ ਮਾਰਵਾ, ਮੋਹਨ ਸਿੰਘ ਰੋਡਾ ਭਟੇੜੀ, ਜਸਵਿੰਦਰ ਸਿੰਘ, ਮੇਵਾ ਸਿੰਘ ਜਵੰਦਾ, ਬਲਜਿੰਦਰ ਸਿੰਘ ਸਜਾਦਪੁਰ, ਬਲਵਿੰਦਰ ਸਿੰਘ ਮੁੱਲਾਂਪੁਰ, ਹਰਵਿੰਦਰ ਸਿੰਘ ਮਾਰਵਾ, ਮਲਕੀਤ ਸਿੰਘ ਘਮੰਡਗੜ੍ਹ, ਕੁਲਵਿੰਦਰ ਸਿੰਘ ਲੱਲੋਂ, ਹਰਜੀਤ ਸਿੰਘ ਨੰਦਪੁਰ, ਦਲਜੀਤ ਸਿੰਘ ਚੁੰਨੀ, ਬਲਵਿੰਦਰ ਸਿੰਘ ਨਾਮਧਾਰੀ, ਜਸਵੀਰ ਸਿੰਘ ਪੰਚ ਕੱਜਲਮਜਰਾ, ਮਲਾਗਰ ਸਿੰਘ, ਗੁਰਪ੍ਰੀਤ ਸਿੰਘ ਗੋਲਡੀ ਅਤੇ ਦਲਜੀਤ ਸਿੰਘ ਵੀ ਸ਼ਾਮਿਲ ਸਨ |