20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੌਂਸਲਰ ਆਸ਼ਾ ਰਾਣੀ ਨੇ ਕਰਵਾਇਆ ਸ਼ੁਕਰਾਨਾ ਸਮਾਗਮ

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਧਾਰਮਿਕ ਸਮਾਗਮ ਦੌਰਾਨ ਸਾਥੀਆਂ ਸਮੇਤ ਦਿਖਾਈ ਦਿੰਦੇ ਹੋਏ | ਤਸਵੀਰ: ਕਰਨ <br/> 09-06-2026
ਫ਼ਤਹਿਗੜ੍ਹ ਸਾਹਿਬ, 8 ਜੂਨ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ. 11 ਦੀ ਕੌਂਸਲਰ ਆਸ਼ਾ ਰਾਣੀ ਅਤੇ ਰਮੇਸ਼ ਕੁਮਾਰ ਸੋਨੂੰ ਵਲੋਂ ਜਿੱਤ ਉਪਰੰਤ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਾਰਡ ਵਾਸੀਆਂ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਇਸ ਸਮਾਗਮ 'ਚ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵਲੋਂ ਰਸਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸੰਗਤਾਂ ਲਈ ਅਟੁੱਟ ਲੰਗਰ ਲਗਾਇਆ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਕੌਂਸਲਰ ਆਸ਼ਾ ਰਾਣੀ ਅਤੇ 'ਆਪ' ਆਗੂ ਰਮੇਸ਼ ਸੋਨੂੰ ਬਹੁਤ ਹੀ ਮਿਹਨਤੀ ਵਰਕਰ ਹਨ, ਜਿਨ੍ਹਾਂ ਨੇ ਪਾਰਟੀ ਦੇ ਲਈ ਦਿਨ-ਰਾਤ ਕੰਮ ਕੀਤਾ ਹੈ | ਉਨ੍ਹਾਂ ਦੀ ਮਿਹਨਤ ਸਦਕਾ ਅੱਜ ਆਸ਼ਾ ਰਾਣੀ ਦੂਸਰੀ ਵਾਰ ਕੌਂਸਲਰ ਬਣੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਢਿੱਲੋਂ, ਪ੍ਰਦੀਪ ਮਲਹੋਤਰਾ, ਅਮਰਿੰਦਰ ਮੰਡੋਫਲ, ਨਰੇਸ਼ ਵੈਦ, ਗੌਰਵ ਅਰੋੜਾ, ਮੋਹਿਤ ਸੂਦ, ਜਸਬੀਰ ਬੰਟੀ, ਮਨਪ੍ਰੀਤ ਸਿੰਘ ਜੋਨੀ, ਬਹਾਦਰ ਖਾਨ, ਜਗਦਰਸ਼ਨ ਸਿੰਘ ਲਾਲੀ, ਸਿਮਰਨਪ੍ਰੀਤ ਸਿੰਘ ਬੱਤਰਾ, ਵੀਰ ਦਵਿੰਦਰ ਸਿੰਘ, ਬਲਵੀਰ ਸੋਢੀ, ਪਿ੍ਤਪਾਲ ਸਿੰਘ ਜੱਸੀ, ਪਵੇਲ ਹਾਂਡਾ, ਜਗਜੀਤ ਰਿਊਣਾ, ਰੀਨਾ ਰਾਣੀ, ਨੀਲਮ, ਗੁਰਮੀਤ ਬਾਜਵਾ, ਮਨਜੀਤ ਸਿੰਘ ਮੰਗੂ, ਜਸਪਾਲ ਸਿੰਘ, ਮਾਨਵ ਟਿਵਾਣਾ, ਸਤੀਸ਼ ਲਟੌਰ, ਗੁਰਵੀਰ ਸਿੰਘ ਜੱਲ੍ਹਾ, ਮਨਦੀਪ ਸਿੰਘ ਪੋਲਾ, ਰਾਜ ਦਵਿੰਦਰ ਲਾਡੀ, ਸਤਵੀਰ ਜੱਲ੍ਹਾ, ਗੱਜਣ ਸਿੰਘ ਜਲਵੇੜਾ, ਅਮਰੀਕ ਸਿੰਘ ਬਾਲਪੁਰ, ਗੁਰਜੀਤ ਬਿੱਟਾ, ਕੌਂਸਲਰ ਦਵਿੰਦਰ ਕੌਰ ਅਤੇ ਸੰਦੀਪ ਸਿੰਘ ਭੱਲ ਮਾਜਰਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਨੀ ਦੀ ਲੋਕਪਿ੍ਅਤਾ ਪੰਜਾਬ 'ਚ ਮੁੜ ਸਰਕਾਰ ਬਣਾਉਣ 'ਚ ਸਹਾਈ ਹੋਵੇਗੀ-ਭੀਮ ਚੰਦ ਸ਼ੁਕਲਾ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 53ਵੀਂ ਬੱਸ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ
Ad Position 24