20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੜਕ ਦੀ ਮੰਗ ਪੂਰੀ ਹੋਣ 'ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਪਿੰਡ ਵਾਸੀਆਂ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 09-06-2026
ਖਮਾਣੋਂ, 8 ਜੂਨ (ਜੋਗਿੰਦਰ ਪਾਲ)-ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਬਰਸਟ ਨੂੰ ਲਖਣਪੁਰ-ਝਾੜ ਸਾਹਿਬ ਸੜਕ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਦਿਵਾਉਣ ਲਈ ਪਿੰਡ ਲਖਣਪੁਰ, ਕਕਰਾਲਾ ਕਲਾਂ ਅਤੇ ਜਟਾਣਾ ਨੀਵਾਂ ਦੇ ਪਿੰਡ ਵਾਸੀਆਂ ਵਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਲਖਣਪੁਰ-ਝਾੜ ਸਾਹਿਬ ਸੜਕ ਦੀ ਮੰਗ ਕਰੀਬ ਸੰਨ 1962 ਤੋਂ ਚੱਲੀ ਆ ਰਹੀ ਸੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਦੌਰਾਨ ਇਸ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਪਰ ਕਈ ਦਹਾਕਿਆਂ ਤੱਕ ਇਹ ਯੋਜਨਾ ਅਧੂਰੀ ਰਹੀ | ਹੁਣ ਇਸ ਸੜਕ ਨੂੰ ਮਨਜ਼ੂਰੀ ਮਿਲਣ ਨਾਲ ਇਲਾਕੇ ਦੇ ਲੋਕਾਂ ਦੀ ਇਕ ਇਤਿਹਾਸਕ ਮੰਗ ਪੂਰੀ ਹੋਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦਾ ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਕੰਮ ਅੱਧ ਤੋਂ ਵੱਧ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਬਹੁਤ ਜਲਦ ਪੂਰਾ ਹੋ ਜਾਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਝਾੜ ਸਾਹਿਬ ਨਾਲ ਸੰਪਰਕ ਹੋਰ ਸੁਖਾਲਾ ਹੋਵੇਗਾ | ਪਿੰਡ ਵਾਸੀਆਂ ਅਤੇ ਹੋਰਨਾਂ ਆਗੂਆਂ ਨੇ ਚੇਅਰਮੈਨ ਬਰਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ | ਇਸ ਮੌਕੇ ਪਿੰਡਾਂ ਲਖਣਪੁਰ ਤੋਂ ਲਖਵੀਰ ਸਿੰਘ ਨੰਬਰਦਾਰ, ਜੋਧਾ ਸਿੰਘ, ਕਰਨੈਲ ਸਿੰਘ ਜਟਾਣਾ ਪ੍ਰਧਾਨ ਬੀ.ਕੇ. ਯੂ. ਸਿੱਧੂਪੁਰ ਬਲਾਕ ਖਮਾਣੋਂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਘੁਮਾਣ, ਐਡਵੋਕੇਟ ਗੁਰਦਿੱਤ ਸਿੰਘ ਭੰਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੇ ਅਪ੍ਰੈਂਟਿਸਸ਼ਿਪ ਲਾਇਨਮੈਨਾਂ ਦੇ ਧਰਨੇ ਦੌਰਾਨ ਕੀਤਾ ਲਾਠੀਚਾਰਜ ਸ਼ਰਮਨਾਕ ਤੇ ਨਿੰਦਣਯੋਗ-ਮਾਨ ਅਗਲੀ ਖ਼ਬਰ ਚੰਨੀ ਦੀ ਲੋਕਪਿ੍ਅਤਾ ਪੰਜਾਬ 'ਚ ਮੁੜ ਸਰਕਾਰ ਬਣਾਉਣ 'ਚ ਸਹਾਈ ਹੋਵੇਗੀ-ਭੀਮ ਚੰਦ ਸ਼ੁਕਲਾ
Ad Position 24