29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਹਵਾਰਾ ਵਿਖੇ ਕਰਵਾਇਆ ਸਿੰਗਲ ਵਿਕਟ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 11-06-2026
ਖਮਾਣੋਂ, 10 ਜੂਨ (ਜੋਗਿੰਦਰ ਪਾਲ)-ਪਿੰਡ ਹਵਾਰਾ ਵਿਖੇ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿੰਗਲ ਵਿਕਟ ਟੂਰਨਾਮੈਂਟ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਗੁਰਜੋਤ ਸਿੰਘ ਜੋਤ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ 83 ਟੀਮਾਂ ਨੇ ਭਾਗ ਲਿਆ ਅਤੇ ਉਦਘਾਟਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਅਤੇ ਗੁੱਗਾ ਮੈੜੀ ਮਨੈਲਾ ਦੇ ਗੱਦੀ ਨਸ਼ੀਨ ਭਗਤ ਜਸਵੀਰ ਸਿੰਘ ਰਾਣਾ ਨੇ ਸਾਂਝੇ ਰੂਪ 'ਚ ਕੀਤਾ | ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ, ਸੁਖਬੀਰ ਸਿੰਘ ਭੰਗੂ, ਰਾਜਦੀਪਕ ਸਿੰਘ ਭੰਗੂ, ਬਾਬਾ ਜਸਵੀਰ ਸਿੰਘ ਹਰਗਣਾ, ਭਗਤ ਜਸਵੀਰ ਸਿੰਘ ਰਾਣਾ ਮਨੈਲਾ ਆਦਿ ਸ਼ਖ਼ਸੀਅਤਾਂ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਟੂਰਨਾਮੈਂਟ 'ਚ ਇਨਾਮਾਂ ਦੀ ਵੰਡ ਡਾ. ਸੁਰਜੀਤ ਸਿੰਘ ਹਵਾਰਾ ਤੇ ਸਰਪੰਚ ਰਣਜੀਤ ਕੌਰ ਨੇ ਕੀਤੀ | ਜਿਸ ਦੌਰਾਨ ਪਹਿਲਾ ਇਨਾਮ ਜੋਤ ਧੂਰਕੋਟ, ਦੂਜਾ ਵਿਪਨ ਸਮਰਾਲਾ ਤੇ ਤੀਜਾ ਇਨਾਮ ਲੱਪੀ ਰੱਤੋਂ ਨੇ ਹਾਸਿਲ ਕੀਤਾ | ਜਿਨ੍ਹਾਂ ਨੂੰ ਕਮੇਟੀ ਵਲੋਂ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਭਗਤ ਜਸਵੀਰ ਸਿੰਘ ਰਾਣਾ ਮਨੈਲਾ ਤੇ ਬਾਬਾ ਜਸਵੀਰ ਸਿੰਘ ਹਰਗਣਾਂ ਵਾਲਿਆਂ ਨੇ ਪ੍ਰਬੰਧਕਾਂ ਦੀ ਟੂਰਨਾਮੈਂਟ ਕਰਵਾਉਣ ਬਦਲੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ | ਬਾਰ ਐਸੋ. ਪ੍ਰਧਾਨ ਸੁਖਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਜਿਹੇ ਖੇਡ ਮੇਲਿਆਂ 'ਚ ਬਾਰ ਵਲੋਂ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ ਕਿਉਂਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਨੌਜਵਾਨ ਪੀੜੀ ਨੂੰ ਜਿੱਥੇ ਗਰਾਊਾਡ ਨਾਲ ਜੋੜਿਆ ਜਾ ਸਕਦਾ ਹੈ, ਉੱਥੇ ਨਸ਼ਿਆਂ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ | ਟੂਰਨਾਮੈਂਟ ਮੌਕੇ ਬਾਬਾ ਜਸਵੀਰ ਸਿੰਘ ਹਰਗਣਾ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਜੱਸ ਹਵਾਰਾ, ਸਾਹਿਬ ਸਿੰਘ, ਪ੍ਰਗਟ ਹਵਾਰਾ, ਦਵਿੰਦਰ ਸਿੰਘ, ਸਵਰਨ ਸਿੰਘ, ਜੱਸ ਭੰਗੂ, ਜਗਰੂਪ ਸਿੰਘ, ਸ਼ਿੱਪੂ ਹਵਾਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਹਾਰ ਸੂਬੇ ਦੀ ਤਰਜ਼ 'ਚ ਪੰਜਾਬ 'ਚ ਵੀ ਪ੍ਰਵਾਸੀਆਂ ਲਈ ਜ਼ਮੀਨ ਖ਼ਰੀਦਣ, ਵੋਟ ਬਣਾਉਣ ਅਤੇ ਨੌਕਰੀ ਪ੍ਰਾਪਤ ਕਰਨ ਸੰਬੰਧੀ... ਅਗਲੀ ਖ਼ਬਰ 4 ਕਰੋੜ ਦੀ ਲਾਗਤ ਨਾਲ ਚੌਰਵਾਲਾ ਬਿਜਲੀ ਗਰਿੱਡ ਹੋਇਆ ਅਪਗ੍ਰੇਡ-ਵਿਧਾਇਕ ਰਾਏ
Ad Position 24