29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-06-2026
ਬਸੀ ਪਠਾਣਾਂ, 10 ਜੂਨ (ਐਚ.ਐਸ ਗੌਤਮ)-ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਦੀ ਮੀਟਿੰਗ ਸੁਸਾਇਟੀ ਦੇ ਆਗੂ ਸੇਵਾ ਮੁਕਤ ਰੇਡੀਓਲੋਜਿਸਟ ਦਿਲਬਾਗ ਸਿੰਘ ਮੋਰਿੰਡਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਕਾਰਜਾਂ ਨੂੰ ਹੋਰ ਵਧੇਰੇ ਅੱਗੇ ਵਧਾਉਣ ਲਈ ਵਿਉਂਤਬੰਦੀ ਕੀਤੀ ਗਈ ਜਿਸ ਦੀ ਪਹਿਲੀ ਕੜੀ ਵਜੋਂ ਲਗਪਗ ਦੋ ਹਜ਼ਾਰ ਦੀ ਗਿਣਤੀ ਵਿਚ ਅਖੌਤੀ ਬਾਬਿਆਂ, ਸਾਧਾਂ ਸੰਤਾਂ, ਜੋਤਸ਼ੀਆਂ ਤੇ ਹੋਰ ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਚੈਲੰਜ ਕਰਦੇ 23 ਸ਼ਰਤਾਂ ਵਾਲੇ ਪੈਂਫ਼ਲਿਟ ਘਰ-ਘਰ ਪੁੱਜਦੇ ਕੀਤੇ ਜਾਣਗੇ | ਮਾਨਸਿਕ ਸਿਹਤ ਵਿਭਾਗ ਮੁਖੀ ਸੰਦੀਪ ਸਿੰਘ, ਵਿੱਤ ਮੁਖੀ ਐਡ. ਕੰਵਲਜੀਤ ਸਿੰਘ, ਕੁਲਵੰਤ ਸਿੰਘ ਤੇ ਮਾ. ਕਰਨੈਲ ਸਿੰਘ ਨੇ ਕਿਹਾ ਕਿ ਕਸਰਾਂ, ਭੂਤ ਪ੍ਰੇਤ, ਟੂਣੇ ਟਾਮਣ, ਨਜ਼ਰ ਲੱਗਣੀ ਤੇ ਜਨਮ ਕੁੰਡਲੀਆਂ ਵਗ਼ੈਰਾ ਅੰਧ ਵਿਸ਼ਵਾਸ ਤੇ ਵਹਿਮ ਭਰਮ ਹਨ | ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਹੱਲ ਵਹਿਮ ਭਰਮ ਤੇ ਅੰਧਵਿਸ਼ਵਾਸਾਂ ਨੂੰ ਛੱਡ ਕੇ ਵਿਗਿਆਨਕ ਨਜ਼ਰੀਆ ਅਪਨਾਉਣ ਵਿਚ ਹੈ | ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਮਾਸਟਰ ਕੌਰ ਸਿੰਘ, ਅਵਤਾਰ ਸਿੰਘ, ਜ਼ੋਨ ਮੁਖੀ ਅਜੀਤ ਪਰਦੇਸੀ ਤੇ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਅਮਲੋਹ ਵਿਖੇ ਰੇਹੜੀ-ਫੜ੍ਹੀ ਵਾਲਿਆਂ ਨੂੰ ਸਰਕਾਰੀ ਕਰਜ਼ ਸਕੀਮਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀ ਦੀ ਕੀਤੀ ਨਿਖੇਧੀ
Ad Position 24