06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ’ਤੇ ਨਵੀਆਂ ਨਿਯੁਕਤੀਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 12-07-2026
ਫ਼ਤਹਿਗੜ੍ਹ ਸਾਹਿਬ, 11 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਤੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਥੇ. ਚਨਾਰਥਲ ਤੇ ਹਲਕਾ ਇੰਚਾਰਜ ਸ. ਭੁੱਟਾ ਨੇ ਦੱਸਿਆ ਕਿ ਹਰਬੰਸ ਸਿੰਘ ਮਹਿਤਾਬਗੜ੍ਹ, ਰਜਿੰਦਰ ਸਿੰਘ ਬਤਰਾ, ਜੈ ਰਾਮ ਰੁੜਕੀ, ਗੁਰਿੰਦਰ ਸਿੰਘ ਨਲੀਨੀ ਅਤੇ ਕਰਤਾਰ ਸਿੰਘ ਬਲ੍ਹਾੜੀ ਕਲਾਂ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਰਪ੍ਰਸਤ ਵਜੋਂ ਜਿੰਮੇਵਾਰੀ ਸੌਂਪੀ ਗਈ ਹੈ। ਜਦੋਂਕਿ ਹਰਭਜਨ ਸਿੰਘ ਚਨਾਰਥਲ, ਦਿਲਬਾਗ ਸਿੰਘ ਬਧੌਛੀ, ਕੁਲਦੀਪ ਸਿੰਘ ਪੋਲਾ, ਗੁਰਮੀਤ ਸਿੰਘ ਬਾਗੜੀਆਂ, ਹਰਵਿੰਦਰ ਸਿੰਘ ਬੱਬਲ, ਨਿਰਮਲ ਸਿੰਘ ਸਾਬਕਾ ਕੌਂਸਲਰ, ਅੰਮ੍ਰਿਤਪਾਲ ਸਿੰਘ ਰਾਜੂ, ਬਰਿੰਦਰ ਸਿੰਘ ਬੱਬਲ ਭਮਾਰਸੀ, ਬਲਵਿੰਦਰ ਸਿੰਘ ਬਰਕਤਪੁਰ, ਜਤਿੰਦਰ ਸਿੰਘ ਭੈਣੀ ਕਲਾਂ, ਸੁੱਚਾ ਸਿੰਘ ਨੌਲੱਖਾ, ਜਸਵੰਤ ਸਿੰਘ ਭਗੜਾਣਾ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਪਰਮਿੰਦਰ ਸਿੰਘ ਮਾਨ, ਗੁਰਜਸਜੀਤ ਸਿੰਘ, ਹਰਦੇਵ ਸਿੰਘ ਬਾਲਪੁਰ, ਕੁਲਦੀਪ ਸਿੰਘ ਨੰਬਰਦਾਰ ਰਜਿੰਦਰਗੜ੍ਹ, ਬਲਵਿੰਦਰ ਸਿੰਘ ਖਰੌੜੀ, ਹਰਭਜਨ ਸਿੰਘ ਸਿੱਧਵਾਂ, ਹਰਿੰਦਰ ਸਿੰਘ ਨੰਬਰਦਾਰ ਦੁਬਾਲੀ, ਕੁਲਦੀਪ ਸਿੰਘ ਫਿਰੋਜਪੁਰ, ਨਿਰਮਲ ਸਿੰਘ ਮੱਠੀ, ਗਿਆਨੀ ਕੁਲਵਿੰਦਰ ਸਿੰਘ ਹਮਾਯੂੰਪੁਰ, ਅਜੈਬ ਸਿੰਘ ਖੋਜੇਮਾਜਰਾ, ਮਨਦੀਪ ਸਿੰਘ ਨੰਡਿਆਲੀ, ਕਰਮ ਸਿੰਘ ਖਰੌੜਾ, ਮਨੀਸ਼ ਕੁਮਾਰ, ਦਰਸ਼ਨ ਸਿੰਘ ਚਨਾਰਥਲ ਖੁਰਦ, ਹਰੀਸ਼ ਕੁਮਾਰ ਬਡਾਲੀ ਆਲਾ ਸਿੰਘ, ਤਰਵਿੰਦਰ ਸਿੰਘ ਗਰੇਵਾਲ, ਮਹਿੰਦਰ ਸਿੰਘ ਅਤਾਪੁਰ, ਕੇਸਰ ਸਿੰਘ ਰੰਧਾਵਾ, ਚਮਕੌਰ ਸਿੰਘ ਨਲੀਨੀ, ਜਸਵੰਤ ਸਿੰਘ ਮੰਡੋਫਲ, ਬਲਜਿੰਦਰ ਸਿੰਘ ਬਰਾਸ ਮੈਂਬਰ ਬਲਾਕ ਸੰਮਤੀ ਤੇ ਰਘਵੀਰ ਸਿੰਘ ਪੰਡਰਾਲੀ ਨੂੰ ਹਲਕਾ ਪੱਧਰੀ ਕੋਰ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਡ. ਅਮਨਦੀਪ ਸਿੰਘ ਚੀਮਾ ਬਰਾਸ, ਐਡ. ਜਗਪਾਲ ਸਿੰਘ ਤਾਣਾ, ਐਡ. ਸੁਖਜੋਵਨ ਸਿੰਘ ਰਜਿੰਦਰਗੜ੍ਹ, ਐਡ.ਜਸਪ੍ਰੀਤ ਸਿੰਘ ਝਿੰਜਰ ਹਲਕਾ ਪੱਧਰ ’ਤੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਬਣਾਏ ਗਏ ਹਨ। ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪਾਰਟੀ ਲਈ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਸਰਗਰਮ ਵਰਕਰਾਂ ਨੂੰ ਪਾਰਟੀ ਵਿਚ ਉੱਚ ਅਹੁਦੇ ਦੇ ਕੇ ਨਿਵਾਜਿਆ ਹੈ ਤਾਂ ਜੋ ਉਹ ਹੋਰ ਵੀ ਉਤਸ਼ਾਹ ਨਾਲ ਪਾਰਟੀ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ‘ਬਿਹਤਰ ਬਸੀ ਪਠਾਣਾਂ’ ਮੁਹਿੰਮ ਤਹਿਤ ਯੂਥ ਕਾਂਗਰਸ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਭਾਈ ਜਸਵੰਤ ਸਿੰਘ ਖਾਲੜਾ ਕਤਲ ਮਾਮਲੇ ਦੇ ਦੋਸ਼ੀ ਨੂੰ ਰਾਹਤ ਦੇਣ ਦੀ ਕਾਰਵਾਈ ਸਿੱਖ ਭਾਵਨਾਵਾਂ ’ਤੇ ਹਮਲਾ- ਰਿਆ, ਮੁਕਾਰੋਂਪੁ...
Ad Position 24
No active advertisement