ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪੰਜਾਬ ’ਚ ਨਸ਼ਾਖੋਰੀ ਗੈਂਗਸਟਰਵਾਦ ਤੇ ਲੁੱਟਮਾਰ ਦੀਆਂ ਘਟਨਾਵਾਂ ਕਰਕੇ ਆਮ ਲੋਕਾਂ ’ਚ ਡਰ ਤੇ ਅਸੁਰੱਖਿਆ ਦਾ ਮਾਹੌਲ-ਸੁਭਾਸ਼ ਭਾਰਗਵ ਨੰਦਪੁਰ ਕਲੌੜ ਵਿਖੇ ਜ਼ਿਲ੍ਹਾ ਕਾਂਗਰਸ ਸੇਵਾ ਦਲ ਪ੍ਰਧਾਨ ਹਰਸੇਵਕ ਸਿੰਘ ਦੀ ਅਗਵਾਈ ਹੇਠ ਮੀਟਿੰਗ

Ad Position 21
No active advertisement
ਅਜੀਤ ਡੈਸਕ 13-07-2026

 ਬਸੀ ਪਠਾਣਾਂ, 12 ਜੁਲਾਈ (ਰਾਜਿੰਦਰ ਸ਼ਰਮਾ)-ਕਾਂਗਰਸ ਸੇਵਾ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪਹਿਲੀ ਮੀਟਿੰਗ ਨੰਦਪੁਰ ਕਲੌੜ ਵਿਖੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਸੇਵਕ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ’ਚ ਕਾਂਗਰਸ ਸੇਵਾ ਦਲ ਪੰਜਾਬ ਪ੍ਰਧਾਨ ਸੁਭਾਸ਼ ਭਾਰਗਵ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਸਮੇਤ ਪਾਰਟੀ ਦੇ ਹੋਰਨਾਂ ਅਹੁਦੇਦਾਰਾਂ ਸ਼ਾਮਿਲ ਹੋਏ। ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੁਭਾਸ਼ ਭਾਰਗਵ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ’ਚ ਨਸ਼ਾਖੋਰੀ, ਗੈਂਗਸਟਰ ਵਾਦ ਤੇ ਲੁੱਟਮਾਰ ਦੀਆਂ ਵਧ ਰਹੀਆਂ ਘਟਨਾਵਾਂ ਕਰਕੇ ਆਮ ਲੋਕਾਂ ’ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਲਗਾਤਾਰ ਲੁੱਟ, ਫਿਰੌਤੀ, ਗੋਲੀਬਾਰੀ ਅਤੇ ਨਸ਼ਿਆਂ ਨਾਲ ਜੁੜੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਹ ਚਿੰਤਾ ਦਾ ਵਿਸ਼ਾ ਹੈ। ਮੀਟਿੰਗ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਤੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਸੇਵਕ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ, ਵਪਾਰੀਆਂ ਮੁਲਾਜ਼ਮਾਂ ਤੇ ਆਮ ਲੋਕਾਂ ਲਈ ਲੋਕ ਮਾਰੂ ਨੀਤੀਆਂ ਬਣਾ ਦਿੱਤੀਆਂ ਜਿਸ ਨਾਲ ਸੂਬੇ ਦੇ ਕਿਸਾਨ, ਵਪਾਰੀ ਤੇ ਮੁਲਾਜ਼ਮ ਸਰਕਾਰੀ ਨੀਤੀਆਂ ਦਾ ਵਿਰੋਧ ਕਰਕੇ ਰੋਜ਼ਾਨਾ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੇਵਾ ਦਲ ਦੇ ਆਗੂਆਂ ਨੇ ਆਗਾਮੀ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰ ਦੱਸਿਆ ਕਿ ਸਾਰੇ ਵਰਕਰ ਸੂਬੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਵਲੋਂ ਕੀਤੇ ਵਿਕਾਸ ਕਾਰਜ ਤੇ ਪਾਰਟੀ ਦੀਆਂ ਨੀਤੀਆਂ ਬਾਰੇ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਣੂ ਕਰਵਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਤਾਂ ਜੋ ਆਉਣ ਵਾਲੇ ਸਮੇਂ ’ਚ ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਨਵੇਂ ਰਾਹਾਂ ਤੇ ਲਿਜਾਇਆ ਜਾਵੇ। ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਸੇਵਕ ਸਿੰਘ ਨੇ ਸੂਬਾ ਪ੍ਰਧਾਨ ਸੁਭਾਸ਼ ਭਾਰਗਵ ਨੂੰ ਭਰੋਸਾ ਦਵਾਇਆ ਕਿ ਉਹ ਆਪਣੀ ਟੀਮ ਨਾਲ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਸੇਵਾ ਦਲ ਵਲੋਂ ਸੂਬਾ ਪ੍ਰਧਾਨ ਸੁਭਾਸ਼ ਭਾਰਗਵ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਤੇ ਹੋਰਨਾਂ ਪਤਵੰਤਿਆਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਐਡ. ਹਰਨੇਕ ਸਿੰਘ ਦੀਵਾਨਾ, ਡਾ. ਨਰੇਸ਼ ਚੌਹਾਨ, ਰਣਜੀਤ ਸਿੰਘ ਤਰਖਾਣ ਮਾਜਰਾ, ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ-ਕਨਵੀਨਰ ਡਾ. ਅਮਨਦੀਪ ਕੌਰ ਢੋਲੇਵਾਲ, ਲਖਵਿੰਦਰ ਸਿੰਘ ਸੰਧਾਰੀਮਾਜਰਾ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਕੁਲਵੰਤ ਸਿੰਘ ਬਲਾਕ ਪ੍ਰਧਾਨ ਬਸੀ ਪਠਾਣਾਂ ਐਸ. ਸੀ. ਵਿੰਗ, ਬਲਿਹਾਰ ਸਿੰਘ ਚੁੰਨੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਰਮਿੰਦਰ ਸਿੰਘ ਲਾਡਪੁਰੀ ਮੀਤ ਪ੍ਰਧਾਨ ਕਾਂਗਰਸ ਸੇਵਾ ਦਲ, ਹਰਦੀਪ ਸਿੰਘ ਬਦੇਸ਼ਾ ਜਨਰਲ ਸਕੱਤਰ, ਜਗਜੀਤ ਸਿੰਘ ਸੈਂਪਲਾਂ ਜਰਨਲ ਸਕੱਤਰ, ਰਾਮਪਾਲ ਚੌਹਾਨ ਐਸ. ਸੀ. ਵਿੰਗ ਸਕੱਤਰ, ਅਮੀਚੰਦ ਭਟੇੜੀ ਬਲਾਕ ਪ੍ਰਧਾਨ ਬਸੀ ਪਠਾਣਾਂ, ਹਰਮਨਦੀਪ ਸਿੰਘ ਬਰਵਾਲੀ, ਜਰਨੈਲ ਸਿੰਘ ਭੰਗੂ, ਸੁਖਵਿੰਦਰ ਸਿੰਘ ਨੰਦਪੁਰ, ਰਣਬੀਰ ਸਿੰਘ ਨੰਦਪੁਰ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋਂ, ਹਰਦੇਵ ਸਿੰਘ ਬਲਾਕ ਚੇਅਰਮੈਨ, ਨਛੱਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਡਿਪਾਰਟਮੈਂਟ, ਕ੍ਰਿਸ਼ਨ ਕੁਮਾਰ ਵਧਵਾ ਸ਼ਹਿਰੀ ਪ੍ਰਧਾਨ ਬਸੀ ਪਠਾਣਾਂ, ਗੁਰਪਾਲ ਸਿੰਘ ਮਹਿਦੂਦਾਂ, ਨਾਜ਼ਰ ਸਿੰਘ ਰੱਤੋ, ਕਿਸ਼ੋਰੀ ਲਾਲ ਸ਼ਹਿਰੀ ਪ੍ਰਧਾਨ ਖਮਾਣੋਂ, ਮਾਸਟਰ ਕੁਲਵੰਤ ਸਿੰਘ, ਜੱਗੀ ਅਬਦੁੱਲਾਪੁਰ, ਪਵਨ ਅਬਦੁੱਲਾਪੁਰ ਤੇ ਗੁਰਮੁੱਖ ਸਿੰਘ ਪੰਜੋਲਾ ਨਾਲ ਹੋਰ ਪਤਵੰਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੂੰ ਮਿਲਿਆ ‘ਦਿ ਆਈਕਾਨਿਕ ਸਿੱਖ ਗਤਕਾ ਐਕਸੀਲੈਂਸ ਐਵਾਰਡ 2026’ ਅਗਲੀ ਖ਼ਬਰ ਪਿੰਡ ਸਿਰਕਪੜਾ ’ਤੇ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾਇਆ-ਰਾਕੇਸ਼ ਬੱਗਾ
Ad Position 24
No active advertisement