20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ੍ਰੀ ਹਿੰਦੂ ਤਖ਼ਤ ਦੀ ਮੀਟਿੰਗ ’ਚ ਸਨਾਤਨ ਸਮਾਜ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 22-07-2026
ਬਸੀ ਪਠਾਣਾਂ, 21 ਜੁਲਾਈ (ਰਜਿੰਦਰ ਸ਼ਰਮਾ, ਐੱਚ. ਐੱਸ. ਗੌਤਮ)-ਸ੍ਰੀ ਹਿੰਦੂ ਤਖ਼ਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕ ਮੀਟਿੰਗ ਕੌਮੀ ਪ੍ਰਧਾਨ ਮਹੰਤ ਪਰਵੀਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਪਾਠਕ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਕੌਮੀ ਪ੍ਰਚਾਰਕ ਰਵਿੰਦਰ ਸ਼ਰਮਾ, ਸਹਿ ਪ੍ਰਚਾਰਕ ਓਮ ਪ੍ਰਕਾਸ਼ ਗੌਤਮ, ਮਹਾ ਮੰਤਰੀ ਰਾਜੀਵ ਵਰਮਾ ਅਤੇ ਪੰਜਾਬ ਪ੍ਰਚਾਰਕ ਰਮੇਸ਼ ਕੁਮਾਰ ਸੀ.ਆਰ. ਵਿਸ਼ੇਸ਼ ਤੌਰ ’ਤੇ ਪਹੁੰਚੇ। ਆਗੂਆਂ ਨੇ ਕਿਹਾ ਕਿ ਅੱਜ ਸਾਰੇ ਸਨਾਤਨ ਸਮਾਜ ਨੂੰ ਇਕ ਪਲੇਟਫ਼ਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਪੰਜਾਬ ’ਚ ਗਊ ਹੱਤਿਆ ਵਿਚ ਵਾਧਾ ਹੋ ਰਿਹਾ ਅਤੇ ਗਊ ਸੇਵਕਾ ਵਲੋਂ ਕਈ ਥਾਵਾਂ ਤੇ ਗਊਆਂ ਦਾ ਮੀਟ ਅਤੇ ਗਊ ਹੱਤਿਆ ਕਰਨ ਲਈ ਲੈ ਜਾਂਦੇ ਟਰੱਕਾਂ ਨੂੰ ਫੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ’ਚ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਦੇ ਸਰਹੱਦੀ ਜ਼ਿਲਿਆਂ ’ਚ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਰੁਕਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੰਜੀਵ ਸ਼ਰਮਾ, ਮਾਧਵ ਗੁਰਰਾਨੀ, ਗਗਨਦੀਪ, ਸੁਰਿੰਦਰ ਸਿੰਘ, ਸਨੀ ਰਾਜਪੂਤ, ਹਰਮਨਦੀਪ, ਗੌਰਵ ਗਿਰੀ, ਹਰਸਦੀਪ, ਐਡ. ਰੋਬਿਨ, ਰਵੀਨ ਮੋਦਗਿੱਲ, ਸਕੱਤਰ ਰਜੇਸ਼ ਗੌਤਮ, ਤਰੁਨ ਸੇਠੀ, ਸਈਅਮ ਪਾਠਕ, ਰਾਜੀਵ ਮਲਹੋਤਰਾ, ਸ਼ਸੀ ਭੂਸ਼ਨ ਸਰਹੰਦ, ਗੌਰਵ ਸਰਹੰਦ, ਐਡ. ਅੰਕੁਸ਼ ਖਤਰੀ, ਹਰਮੇਸ਼ ਸ਼ਰਮਾ ਤੋਂ ਇਲਾਵਾ ਕਈ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਖੌਤੀ ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਲਈ ਵਿਦਿਆਰਥੀਆਂ ਦੇ ਮੋਢੇ ਨਾ ਵਰਤੇ ‘ਆਪ’ ਸਰਕਾਰ - ਜੀ. ਟੀ. ਯੂ. ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24