11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵੋਟਾਂ ਦੀ ਰੀ-ਚੈਕਿੰਗ ’ਚ ਵੀ ਬਰਕਰਾਰ ਰਹੀ, ਪਿੰਡ ਨਬੀਪੁਰ ਦੇ ਰਜਿੰਦਰ ਸਿੰਘ ਦੀ ਜਿੱਤ

Ad Position 21
No active advertisement
ਅਜੀਤ ਡੈਸਕ 24-07-2026

ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਮਨਪ੍ਰੀਤ ਸਿੰਘ )-2024 ਵਿਚ ਹੋਈਆਂ ਪਿੰਡ ਨਬੀਪੁਰ ਦੀਆਂ ਸਰਪੰਚੀ ਚੋਣਾਂ ਨੂੰ ਲੈ ਕੇ ਦਾਇਰ ਕੀਤੀ ਗਈ ਰੀ-ਚੈਕਿੰਗ ਦੀ ਅਰਜ਼ੀ ’ਤੇ ਪ੍ਰਸ਼ਾਸਨ ਵਲੋਂ ਕੀਤੀ ਗਈ ਵੋਟਾਂ ਦੀ ਮੁੜ ਗਿਣਤੀ ਤੋਂ ਬਾਅਦ ਵੀ ਉਮੀਦਵਾਰ ਰਜਿੰਦਰ ਸਿੰਘ ਦੀ ਜਿੱਤ ਬਰਕਰਾਰ ਰਹੀ। ਰੀ-ਚੈਕਿੰਗ ਦੌਰਾਨ ਰਜਿੰਦਰ ਸਿੰਘ ਪਹਿਲਾਂ ਨਾਲੋਂ ਇਕ ਵੋਟ ਦੇ ਵਾਧੇ ਨਾਲ ਕੁਲ ਤਿੰਨ ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ। ਇਸ ਸੰਬੰਧੀ ਪਿੰਡ ਦੇ ਸਾਬਕਾ ਸਰਪੰਚ ਐਡਵੋਕੇਟ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਰਪੰਚੀ ਚੋਣਾਂ ਦੌਰਾਨ ਪਿੰਡ ਵਿਚ ਵੋਟਿੰਗ ਦਾ ਸਾਰਾ ਅਮਲ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋਇਆ ਸੀ। ਚੋਣ ਨਤੀਜਿਆਂ ਵਿਚ ਰਜਿੰਦਰ ਸਿੰਘ ਨੇ ਵਿਰੋਧੀ ਉਮੀਦਵਾਰ ਬਲਕਾਰ ਸਿੰਘ ਨੂੰ ਦੋ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਨ੍ਹਾਂ ਦੱਸਿਆ ਕਿ ਨਤੀਜੇ ਤੋਂ ਅਸੰਤੁਸ਼ਟ ਹੋ ਕੇ ਬਲਕਾਰ ਸਿੰਘ ਵਲੋਂ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਕੋਲ ਵੋਟਾਂ ਦੀ ਰੀ-ਚੈਕਿੰਗ ਲਈ ਅਪੀਲ ਕੀਤੀ ਗਈ ਸੀ। ਇਸ ਅਪੀਲ ’ਤੇ ਕਾਰਵਾਈ ਕਰਦਿਆਂ ਅੱਜ ਤਹਿਸੀਲਦਾਰ ਵਲੋਂ ਵੋਟਾਂ ਦੀ ਮੁੜ ਜਾਂਚ ਕੀਤੀ ਗਈ। ਰੀ-ਚੈਕਿੰਗ ਦੌਰਾਨ ਸਾਰੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਰਜਿੰਦਰ ਸਿੰਘ ਹੀ ਜੇਤੂ ਹਨ ਅਤੇ ਉਨ੍ਹਾਂ ਦੀ ਜਿੱਤ ਦਾ ਅੰਤਰ ਵੱਧ ਕੇ ਤਿੰਨ ਵੋਟਾਂ ਹੋ ਗਿਆ। ਮੁੜ ਜੇਤੂ ਐਲਾਨੇ ਗਏ ਸਰਪੰਚ ਰਜਿੰਦਰ ਸਿੰਘ ਨੇ ਇਸ ਮੌਕੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਪ੍ਰਸ਼ਾਸਨ ’ਤੇ ਸਿਆਸੀ ਦਬਾਅ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ, ਪਰ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਅੱਜ ਇਹ ਗੱਲ ਇਕ ਵਾਰ ਫਿਰ ਸਾਬਤ ਹੋ ਗਈ ਹੈ। ਇਸ ਮੌਕੇ ਦਵਿੰਦਰ ਸਿੰਘ, ਹਰਮੇਸ਼ ਸਿੰਘ, ਜਗਵਿੰਦਰ ਕੌਰ, ਮਨਜੀਤ ਸਿੰਘ (ਸਾਰੇ ਪੰਚ), ਜਰਨੈਲ ਸਿੰਘ ਗੁਰਾਇਆ, ਬਲਵਿੰਦਰ ਸਿੰਘ ਮੱਲੀ, ਜਗਮੋਹਣ ਸਿੰਘ, ਲਾਲ ਸਿੰਘ, ਕੁਲਦੀਪ ਸਿੰਘ (ਜੇ. ਈ.), ਹੈਪੀ ਰਾਮ, ਅਵਤਾਰ ਸਿੰਘ, ਦਰਸ਼ਨ ਸਿੰਘ, ਗੁਲਜ਼ਾਰ ਸਿੰਘ, ਮਾ. ਤਾਰਾ ਸਿੰਘ, ਮਾ. ਸਰਦਾਰਾ ਸਿੰਘ, ਸ਼ਮਸ਼ੇਰ ਸਿੰਘ, ਹਰਚੰਦ ਸਿੰਘ, ਪਰਮਜੀਤ ਕੌਰ, ਅਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਟਰੱਸਟ ਦਾ ਮੁੱਖ ਉਦੇਸ਼ ਉੱਚ ਪੱਧਰੀ ਸਿੱਖਿਆ, ਵਧੀਆ ਅਕਾਦਮਿਕ ਮਾਹੌਲ ਤੇ ਸਟਾਫ਼ ਦੀ ਭਲਾਈ ਨੂੰ ਯਕੀਨੀ ਬਣਾਉਣਾ-ਜਥੇ. ਮਕਾਰੋਂ... ਅਗਲੀ ਖ਼ਬਰ ਸਰਹੱਦ ਪਾਰ ਤਸਕਰੀ ਨਾਲ ਜੁੜੇ 2 ਮੁਲਜ਼ਮ ਅੰਮ੍ਰਿਤਸਰ ’ਚ ਕਾਬੂ
Ad Position 24