10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

‘ਮਿਸ਼ਨ ਰਫ਼ਤਾਰ’ ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 9 ਸਕੂਲਾਂ ਦੀ ਹੋਈ ਚੋਣ-ਗੁਰਪ੍ਰੀਤ ਸਿੰਘ ਭਿੰਡਰ

Ad Position 21
No active advertisement
ਅਜੀਤ ਡੈਸਕ 24-07-2026
ਜਖਵਾਲੀ, 23 ਜੁਲਾਈ (ਨਿਰਭੈ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਰਫ਼ਤਾਰ’ ਤਹਿਤ 9 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਸ ਸੰਬੰਧੀ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਚੁਣੇ ਗਏ ਸਕੂਲਾਂ ਵਿਚ 6 ਪੀ. ਐੱਮ. ਸ੍ਰੀ ਸਕੂਲ ਤੇ 3 ਨਾਨ-ਪੀ. ਐੱਮ. ਸ੍ਰੀ ਸਕੂਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ (ਏ. ਆਈ.) ਦੀ ਆਧੁਨਿਕ ਸਿੱਖਿਆ ਦਿੱਤੀ ਜਾਵੇਗੀ। ਇਸ ਲਈ ਇਕ ਕੰਪਿਊਟਰ ਟੀਚਰ ਨੂੰ ਨੋਡਲ ਅਧਿਆਪਕ ਨਿਯੁਕਤ ਕੀਤਾ ਗਿਆ ਹੈ, ਜਦਕਿ ਦੋ ਸਪੈਸ਼ਲ ਟੀਚਰ, ਜੋ ਦਿੱਲੀ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਕੇ ਆਏ ਹਨ, ਵਿਦਿਆਰਥੀਆਂ ਨੂੰ ਏ. ਆਈ. ਨਾਲ ਸੰਬੰਧਿਤ ਪ੍ਰਯੋਗਾਤਮਿਕ ਤੇ ਆਧੁਨਿਕ ਸਿਖਲਾਈ ਦੇਣਗੇ। ਇਸ ਮਿਸ਼ਨ ਤਹਿਤ ਸਕੂਲਾਂ ਨੂੰ ਲੋੜੀਂਦੇ ਸਪੈਸ਼ਲ ਟੂਲਜ਼ ਤੇ ਤਕਨੀਕੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਏ. ਆਈ. ਦੀ ਸਿੱਖਿਆ ਦੀ ਸ਼ੁਰੂਆਤ ਬੱਚਿਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਵਿਦਿਆਰਥੀਆਂ ਵਿਚ ਨਵੀਂ ਤਕਨਾਲੋਜੀ ਪ੍ਰਤੀ ਸਮਝ ਅਤੇ ਹੁਨਰ ਵਿਕਸਤ ਹੋਣਗੇ, ਜੋ ਉਨ੍ਹਾਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਸਹਾਇਕ ਸਾਬਤ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ‘ਮਾਤ੍ਰਤਵ ਅਭਿਆਨ’ ਤਹਿਤ ਗਰਭਵਤੀਆਂ ਲਈ ਲਗਾਇਆ ਜਾਂਚ ਕੈਂਪ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਚਲਾਈ ਮਨਰੇਗਾ ਸਕੀਮ ਬੰਦ ਨਹੀਂ ਹੋਣ ਦਿੱਤੀ ਜਾਵੇਗੀ-ਚੇਅਰਮੈਨ ਪੰਜੋਲਾ
Ad Position 24