09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐੱਨ. ਡੀ. ਆਰ. ਐੱਫ. ਤੇ ਆਰਮੀ ਵਲੋਂ ਸਰਾਲਾ ਹੈੱਡ (ਘਨੌਰ) ਵਿਖੇ ਹੜ੍ਹਾਂ ਤੋਂ ਬਚਾਅ ਲਈ ਮੌਕ ਡਰਿੱਲ

Ad Position 21
No active advertisement
ਅਜੀਤ ਡੈਸਕ 24-07-2026
ਘਨੌਰ, 23 ਜੁਲਾਈ (ਸਰਦਾਰਾ ਸਿੰਘ ਲਾਛੜੂ)-ਪਟਿਆਲਾ ਪ੍ਰਸ਼ਾਸਨ ਤੇ ਘਨੌਰ ਪ੍ਰਸ਼ਾਸਨ ਵਲੋਂ ਘਨੌਰ ਨੇੜੇ ਸਰਾਲਾ ਹੈੱਡ ਵਿਖੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇਕ ਮੌਕ ਡਰਿੱਲ ਦਾ ਆਯੋਜਨ ਕੀਤਾ। ਇਸ ਮੌਕ ਡਰਿੱਲ ਵਿਚ ਘੱਗਰ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡਾਂ ਤੇ ਵੱਖ ਵੱਖ ਲੰਬਰਦਾਰ ਤੇ ਆਮ ਲੋਕ ਸ਼ਾਮਿਲ ਹੋਏ ਜਿਨ੍ਹਾਂ ਨੂੰ ਹੜ੍ਹ ਵਰਗੀ ਸਥਿਤੀ ’ਚ ਕਿਸ ਤਰ੍ਹਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਭਾਰਤੀ ਫੌਜ ਦੇ ਕਰਨਲ ਮਨਜਿੰਦਰ ਸਿੰਘ ਤੇ ਘਨੌਰ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਹੜ੍ਹਾਂ ਵਰਗੀਆਂ ਅਣਸੁਖਾਵੀਂ ਘਟਨਾਵਾਂ ਤੋਂ ਪਹਿਲਾਂ ਪੂਰੀ ਤਿਆਰੀ ਰੱਖਣਾ ਤੇ ਲੋਕਾਂ ਨੂੰ ਬਚਾਅ ਦੇ ਤਰੀਕੇ ਸਿਖਾਉਣਾ ਹੈ। ਇਸ ਮੌਕ ਡਰਿੱਲ ਵਿਚ ਐੱਨ. ਡੀ. ਆਰ. ਐੱਫ. (NDRF) ਦੀ ਟੀਮ, ਆਰਮੀ ਦੇ ਨੁਮਾਇੰਦਿਆਂ, ਡਰੇਨੇਜ ਤੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਮਿਲ ਹੋ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਪਦਾ ਆਉਣ ਤੋਂ ਪਹਿਲਾਂ ਜਾਨ-ਮਾਲ ਦੇ ਨੁਕਸਾਨ ਨੂੰ ਕਿਵੇਂ ਬਚਾਇਆ ਜਾਵੇ। ਇਸ ਤੋਂ ਇਲਾਵਾ, ਅਜਿਹੀ ਹੀ ਇੱਕ ਹੋਰ ਮੌਕ ਡਰਿੱਲ ਦੇਵੀਗੜ੍ਹ ਵਿਖੇ ਵੀ ਕੀਤੀ ਗਈ ਹੈ ਤਾਂ ਜੋ ਉੱਥੋਂ ਦੇ ਸਥਾਨਕ ਲੋਕਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕ ਯੂਨੀਅਨ ਵਲੋਂ ਸਨੌਰ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਥਕ ਜਥੇਬੰਦੀਆਂ ਮਤਭੇਦ ਭੁਲਾਕੇ ਪੰਥ ਦੇ ਵਡੇਰੇ ਹਿੱਤਾਂ ਲਈ ਕੇਸਰੀ ਨਿਸ਼ਾਨ ਹੇਠ ਏਕਤਾ ਦਾ ਸੁਨੇਹਾ ਦੇਣ-ਪ੍ਰੋ. ਬਡੂੰਗਰ
Ad Position 24