ਘਨੌਰ, 24 ਜੁਲਾਈ (ਸਰਦਾਰਾ ਸਿੰਘ ਲਾਛੜੂ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਸਪੋਰਟਸ ਪਾਲਿਸੀ 2023 ਤਹਿਤ ਗਰਮ ਰੁੱਤ ਜ਼ੋਨਲ ਸਕੂਲ ਖੇਡਾਂ ਸੈਸ਼ਨ 2026-27 ਦਾ ਆਗਾਜ਼ ਅਜਰਾਵਰ ਦੇ ਖੇਡ ਸਟੇਡੀਅਮ ਵਿਖੇ ਕੀਤਾ। ਜ਼ੋਨ ਪ੍ਰਧਾਨ ਪ੍ਰਿੰ. ਰਾਜ ਕੁਮਾਰ ਤੇ ਸਕੱਤਰ ਜਸਵਿੰਦਰ ਸਿੰਘ ਚਪੜ੍ਹ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਅਤੇ ਸਰਪੰਚ ਦੀਦਾਰ ਸਿੰਘ ਦੇ ਸਹਿਯੋਗ ਨਾਲ ਫੁੱਟਬਾਲ 17 ਸਾਲ ਤੇ ਵਾਲੀਬਾਲ 19 ਸਾਲਾ ਮੁੰਡਿਆਂ ਦੇ ਮੈਚ ਕਰਵਾਏ ਗਏ। ਹਰਮਹਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਅਤੇ ਫੁੱਟਬਾਲ ਵਿਚ ਲਗਭਗ 75 ਟੀਮਾਂ ਭਾਗ ਲੈ ਰਹੀਆਂ ਹਨ। ਵਾਲੀਬਾਲ 19 ਸਾਲ: 1. ਮਰਦਾਂਪੁਰ 2. ਜੈਸਪਰ ਸਕੂਲ 3. ਕੋਲੀ 4. ਅਜਰਾਵਰ ਫੁੱਟਬਾਲ 17 ਸਾਲ: 1. ਬਹਾਦਰਗੜ੍ਹ 2. ਸੰਤਪਾਲ ਸਕੂਲ 3. ਸਿੰਘਪੁਰਾ ਸਕੂਲ 4. ਸ੍ਰੀ ਗੁਰੂ ਹਰਿਕ੍ਰਿਸ਼ਨ ਪਬ. ਸਕੂਲ ਇਸ ਮੌਕੇ ਖੇਡ ਸਕੱਤਰ ਜਸਵਿੰਦਰ ਚਪੜ੍ਹ ਨੇ ਹਲਕਾ ਘਨੌਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਅਤੇ ਮੋਬਾਈਲ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿਣ ਦਾ ਇਕੋ ਇੱਕ ਹੱਲ ਖੇਡਾਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਤੇ ਪੜ੍ਹਾਈ ਨਾਲ ਜੋੜਨਾ ਅਤਿ ਜ਼ਰੂਰੀ ਹੈ। ਇਸ ਮੌਕੇ ਅਜਰਾਵਰ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ, ਕੈਂਪਸ ਮੈਨੇਜਰ ਰਣਧੀਰ ਸਿੰਘ, ਲੋਕੇਸ਼ ਕੁਮਾਰ ਤੇ ਖੇਡ ਕਮੇਟੀ ਮੈਂਬਰ ਅਮਨਦੀਪ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਪ੍ਰਦੀਪ ਸਿੰਘ, ਵਿਕਾਸ ਜਿੰਦਲ, ਤਨਵੀਰ ਸਿੰਘ, ਗੁਰਨਾਮ ਸਿੰਘ, ਦੀਪਇੰਦਰ ਸਿੰਘ, ਸੁਨੀਲ ਕੁਮਾਰ, ਦਿਲਸ਼ਾਦ ਖਾਨ, ਪੁਨੀਤ ਕੁਮਾਰ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਜਨਪ੍ਰੀਤ ਕੌਰ, ਨਵਜੋਤ ਕੌਰ, ਗੌਤਮ ਕਾਮਿਨੀ, ਇੰਦਰਜੀਤ ਸਿੰਘ ਰਾਜ, ਕਵਲਪ੍ਰੀਤ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਗਗਨਪ੍ਰੀਤ ਕੌਰ ਤੋਂ ਇਲਾਵਾ ਹਲਕਾ ਘਨੌਰ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕ ਤੇ ਖਿਡਾਰੀ ਹਾਜ਼ਰ ਰਹੇ।