09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬੂਥ ਪੱਧਰ ਦੀਆਂ ਮੀਟਿੰਗਾਂ ਵਿਚ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਪਾਰਟੀ ਲਈ ਸ਼ੁੱਭ ਸੰਕੇਤ-ਦਰਬਾਰਾ ਸਿੰਘ ਗੁਰੂ

Ad Position 21
No active advertisement
ਅਜੀਤ ਡੈਸਕ 28-07-2026
ਫ਼ਤਹਿਗੜ੍ਹ ਸਾਹਿਬ, 27 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਬਸੀ ਪਠਾਣਾਂ ਦੇ ਇੰਚਾਰਜ ਤੇ ਮੈਂਬਰ ਕੋਰ ਕਮੇਟੀ ਦਰਬਾਰਾ ਸਿੰਘ ਗੁਰੂ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੂਥ ਪੱਧਰ ਦੀਆਂ ਮੀਟਿੰਗਾਂ ਵਿਚ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਸਦਕਾ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਚੁੱਕੇ ਹਨ। ਸਰਕਲ ਚੁੰਨ੍ਹੀ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਦੌਰਾਨ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਇਹ ਸਰਕਾਰ ਆਪਣਾ ਹੱਕ ਮੰਗਣ ’ਤੇ ਮੁਲਾਜ਼ਮਾਂ, ਕੱਚੇ ਕਰਮਚਾਰੀਆਂ ਤੇ ਨਰੇਗਾ ਵਰਕਰਾਂ ’ਤੇ ਸੱਤਾ ਸ਼ਕਤੀ ਦੀ ਦੁਰਵਰਤੋਂ ਕਰਕੇ ਤਸ਼ੱਦਦ ਢਾਹ ਰਹੀ ਹੈ। ਸ. ਗੁਰੂ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਯੂਥ ਪਾਰਟੀ ਦਾ ਹਰਿਆਵਲ ਦਸਤਾ ਹਨ। ਜਿਨ੍ਹਾਂ ਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵੱਡੇ ਫ਼ਤਵੇ ਨਾਲ ਬਹੁਮਤ ਹਾਸਿਲ ਕਰਕੇ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਸਤਨਾਮ ਸਿੰਘ ਕਾਲੇਮਾਜਰਾ ਸਰਕਲ ਪ੍ਰਧਾਨ ਨੇ ਵੀ ਮੀਟਿੰਗਾਂ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਕਿਰਨਦੀਪ ਸਿੰਘ ਚੁੰਨ੍ਹੀ ਕਲਾਂ ਹਲਕਾ ਪ੍ਰਧਾਨ ਯੂਥ ਵਿੰਗ, ਸਿਮਰਨਜੀਤ ਸਿੰਘ ਰਸੂਲਪੁਰ ਸਰਕਲ ਪ੍ਰਧਾਨ, ਗੁਰਕੀਰਤ ਸਿੰਘ, ਗੁਰਵਿੰਦਰ ਸਿੰਘ, ਸੰਤਾ ਸਿੰਘ ਢੀਂਡਸਾ, ਸਤਨਾਮ ਸਿੰਘ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਮਨ ਖਾਨ, ਸਨਪ੍ਰੀਤ ਸਿੰਘ, ਰੇਸ਼ਮ ਸਿੰਘ, ਦਮਨਪ੍ਰੀਤ ਸਿੰਘ, ਜੋਤੀ ਸਿੰਘ, ਹਰਮਨ ਸਿੰਘ, ਸ਼ੌਕਤ ਅਲੀ, ਸਨਦੀਪ ਸਿੰਘ, ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਸਾਰੇ ਯੂਥ ਆਗੂ ਤੋਂ ਇਲਾਵਾ ਅਜੀਤ ਸਿੰਘ, ਹਰਜੀਤ ਸਿੰਘ, ਕਰਮਜੀਤ ਸਿੰਘ ਤੇ ਕਮਲਜੀਤ ਸਿੰਘ ਸਰਕਪੜਾ, ਬਲਵੰਤ ਸਿੰਘ ਬੀੜ ਖਾਨਪੁਰ, ਬਹਾਦਰ ਸਿੰਘ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ ਤੇ ਭੁਪਿੰਦਰ ਸਿੰਘ ਰਸੂਲਪੁਰ, ਕਮਲਜੀਤ ਸਿੰਘ ਤੇ ਬੰਤ ਸਿੰਘ ਬਾਸੀਆਂ, ਭੁਪਿੰਦਰ ਸਿੰਘ ਤੇ ਸੁਖਵੀਰ ਸਿੰਘ ਭਗਤਪੁਰਾ, ਜੋਗਿੰਦਰ ਸਿੰਘ ਤੇ ਗੁਰਜੀਤ ਸਿੰਘ ਪੱਤੋਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆ ਨੂੰ ਤਰਜੀਹ ਨਾਲ ਹੱਲ ਕਰਨ ਲਈ ਕਮਿਸ਼ਨ ਵਚਨਬੱਧ-ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪਿੰਡਾਂ... ਅਗਲੀ ਖ਼ਬਰ ਢਾਡੀ ਕਸ਼ਮੀਰ ਸਿੰਘ ਕਾਦਰ ਦਾ ਸਨਮਾਨ
Ad Position 24