02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕੇ ਦੇ ਹਰੇਕ ਘਰ ਤੱਕ ਪਹੁੰਚ ਯਕੀਨੀ ਬਣਾਉਣ ਵਾਸਤੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ - ਭੁੱਟਾ

ਫ਼ਤਹਿਗੜ੍ਹ ਸਾਹਿਬ, 2 ਅਗਸਤ (ਬਲਜਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਇਕੱਤਰਤਾ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਤੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਰਹਿਨੁਮਾਈ ਹੇਠ ਹੋਈ। ਜਿਸ ਦੌਰਾਨ ਪਾਰਟੀ ਦੀ ਮਜ਼ਬੂਤੀ ਤੇ ਹਰ ਬੂਥ ’ਤੇ ਕਮੇਟੀਆਂ ਬਣਾਉਣ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 03-08-2026

ਫ਼ਤਹਿਗੜ੍ਹ ਸਾਹਿਬ, 2 ਅਗਸਤ (ਬਲਜਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਇਕੱਤਰਤਾ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਤੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਰਹਿਨੁਮਾਈ ਹੇਠ ਹੋਈ। ਜਿਸ ਦੌਰਾਨ ਪਾਰਟੀ ਦੀ ਮਜ਼ਬੂਤੀ ਤੇ ਹਰ ਬੂਥ ’ਤੇ ਕਮੇਟੀਆਂ ਬਣਾਉਣ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਉਪਰੰਤ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਹਲਕੇ ਦੇ ਹਰੇਕ ਘਰ ਤੱਕ ਪਹੁੰਚ ਯਕੀਨੀ ਬਣਾਉਣ ਵਾਸਤੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਬੂਥ ਪੱਧਰੀ ਕਮੇਟੀਆਂ ਤੇ ਸਰਕਲ ਪੱਧਰੀ ਕਮੇਟੀਆਂ ਨੂੰ ਜ਼ਿੰਮੇਵਾਰੀ ਸੌਂਪੀਆਂ ਜਾਣਗੀਆਂ। ਭੁੱਟਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਤੇ ਸਾਰੇ ਸਰਕਲ ਪ੍ਰਧਾਨਾਂ ਨੂੰ ਆਪੋ-ਆਪਣੇ ਇਲਾਕਿਆਂ ਵਿਚ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਲਾਮਬੰਦ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਕਿਉਂਕਿ ‘ਆਪ’ ਆਗੂ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ, ਜਿਨ੍ਹਾਂ ਦਾ ਮਕਸਦ ਕੇਵਲ ਆਪਣੀਆਂ ਜੇਬਾਂ ਭਰਨਾ ਹੈ। ਉਨ੍ਹਾਂ ਸਮੂਹ ਸਰਕਲ ਪ੍ਰਧਾਨਾਂ ਤੇ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਹੁਣ ਤੋਂ ਤਿਆਰੀਆਂ ਵਿਚ ਜੁੱਟ ਜਾਣ ਅਤੇ ਘਰ- ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ। ਮੀਟਿੰਗ ਵਿਚ ਦਵਿੰਦਰ ਸਿੰਘ ਸਾਬਕਾ ਚੇਅਰਮੈਨ, ਅਵਤਾਰ ਸਿੰਘ ਹੱਲੋਤਾਲੀ, ਜਰਨੈਲ ਸਿੰਘ ਖ਼ਾਲਸਾ, ਹਰਭਜਨ ਕੌਰ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ, ਪਲਵਿੰਦਰ ਸਿੰਘ ਰਾਮਦਾਸ ਨਗਰ, ਬਲਜੀਤ ਸਿੰਘ ਖ਼ਾਲਸਾ, ਰਵਿੰਦਰ ਸਿੰਘ ਰਵੀ, ਜਗਦੀਪ ਸਿੰਘ ਚੱਠਾ, ਸੁਖਵਿੰਦਰ ਸਿੰਘ ਬਰਾਸ, ਜਗਤਾਰ ਸਿੰਘ ਗੁਣੀਆ ਮਾਜਰਾ, ਸੁਖਦੀਪ ਸਿੰਘ ਬਹਿਲੋਲਪੁਰ, ਹਰਪ੍ਰੀਤ ਸਿੰਘ ਰਿਚੀ ਝਿੰਜਰਾ, ਅਮਨਦੀਪ ਫਾਟਕ ਮਾਜਰੀ, ਅਮਰਜੀਤ ਕੌਰ, ਤਰੁਣ ਕੁਮਾਰੀ, ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਡੰਘੇੜੀਆਂ, ਹਰਪ੍ਰੀਤ ਸਿੰਘ ਤਲਾਣੀਆਂ, ਰਵਿੰਦਰ ਕੌਰ ਖਾਲਸਾ, ਬਲਵੀਰ ਕੌਰ, ਮਨਪ੍ਰੀਤ ਸਿੰਘ ਸ਼ਾਹਪੁਰ, ਮਨਜੀਤ ਮਾਨ, ਤਜਿੰਦਰ ਸਿੰਘ ਕੋਹਲੀ, ਦਮਨਜੋਤ ਸਿੰਘ ਚੀਮਾ, ਡਾ. ਪ੍ਰਿਤਪਾਲ ਸਿੰਘ, ਗੁਰਜਸਜੀਤ ਸਿੰਘ, ਕਮਲ ਬਾਵਾ, ਮਨਪ੍ਰੀਤ ਸਿੰਘ ਮਨੀ, ਜਸਵੀਰ ਸਿੰਘ ਸੋਢੀ, ਹਰਜੀਤ ਸਿੰਘ ਵਿੱਕੀ, ਮਹਿੰਦਰ ਸਿੰਘ ਸਰਹਿੰਦ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਪੁਲਿਸ ਵਲੋਂ 13,980 ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਸਮੇਤ ਦੋ ਵਿਅਕਤੀ ਕਾਬੂ ਗੋਲੀਆਂ ਨੂੰ ਬਾਹਰਲੇ ਸ... ਅਗਲੀ ਖ਼ਬਰ ਹਲਕੇ ਦੇ ਹਰ ਵਰਗ ਵਲੋਂ ਮਿਲ ਰਿਹਾ ਭਰਵਾਂ ਸਮਰਥਨ-ਰਾਕੇਸ਼ ਬੱਗਾ
Ad Position 24
No active advertisement