02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅੰਤਰਰਾਸ਼ਟਰੀ ਬ੍ਰਾਹਮਣ ਸਭਾ ਦੀ ਨਵੀਂ ਕਾਰਜਕਾਰੀ ਸਰਬਸੰਮਤੀ ਨਾਲ ਚੁਣੀ ਵੇਦ ਪ੍ਰਕਾਸ਼ ਕਰੇਸ਼ੀਆ ਪ੍ਰਧਾਨ, ਪਰਮਜੀਤ ਸ਼ਰਮਾ ਬਣੇ ਚੇਅਰਮੈਨ

ਮੰਡੀ ਗੋਬਿੰਦਗੜ੍ਹ, 2 ਅਗਸਤ (ਰਾਜੇਸ਼ ਸ਼ਰਮਾ)-ਅੰਤਰਰਾਸ਼ਟਰੀ ਬ੍ਰਾਹਮਣ ਸਭਾ (ਰਜਿ.) ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸ੍ਰੀ ਰਾਮ ਭਵਨ ਵਿਖੇ ਸਭਾ ਦੇ ਚੇਅਰਮੈਨ ਤੇ ਸਮਾਜ ਸੇਵਕ ਪਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 03-08-2026
ਮੰਡੀ ਗੋਬਿੰਦਗੜ੍ਹ, 2 ਅਗਸਤ (ਰਾਜੇਸ਼ ਸ਼ਰਮਾ)-ਅੰਤਰਰਾਸ਼ਟਰੀ ਬ੍ਰਾਹਮਣ ਸਭਾ (ਰਜਿ.) ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸ੍ਰੀ ਰਾਮ ਭਵਨ ਵਿਖੇ ਸਭਾ ਦੇ ਚੇਅਰਮੈਨ ਤੇ ਸਮਾਜ ਸੇਵਕ ਪਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੌਜੂਦਾ ਕਾਰਜਕਾਰੀ ਕਮੇਟੀ ਦੀ ਮਿਆਦ ਸਮਾਪਤ ਹੋਣ ਉਪਰੰਤ ਸਰਬਸੰਮਤੀ ਨਾਲ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ। ਨਵੀਂ ਕਾਰਜਕਾਰੀ ਵਿਚ ਵੇਦ ਪ੍ਰਕਾਸ਼ ਕਰੇਸ਼ੀਆ ਨੂੰ ਪ੍ਰਧਾਨ, ਪਰਮਜੀਤ ਸ਼ਰਮਾ ਨੂੰ ਚੇਅਰਮੈਨ, ਭਗਵਾਨ ਦਾਸ ਸ਼ਰਮਾ ਨੂੰ ਜਨਰਲ ਸਕੱਤਰ, ਕੁਲਦੀਪ ਗੌਤਮ ਨੂੰ ਖ਼ਜ਼ਾਨਚੀ, ਵਿਨੋਦ ਕੁਮਾਰ ਸ਼ਰਮਾ ਨੂੰ ਸਹਾਇਕ ਸਕੱਤਰ ਅਤੇ ਕਨੂੰ ਸ਼ਰਮਾ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਰਾਜਿੰਦਰ ਕਪਲਿਸ਼, ਸੁਸ਼ੀਲ ਸ਼ਰਮਾ, ਪ੍ਰਵੀਨ ਸ਼ਰਮਾ ਅਤੇ ਸੰਜੇ ਕੁਮਾਰ ਬੱਬੀ ਨੂੰ ਸੀਨੀਅਰ ਉਪ ਪ੍ਰਧਾਨ, ਜਦਕਿ ਸੁਖਦੇਵ ਸ਼ੁਕਲਾ, ਸੁਰੇਂਦਰ ਸ਼ਰਮਾ ਅਤੇ ਕੇਵਲ ਕ੍ਰਿਸ਼ਨ ਕੌਸ਼ਲ ਨੂੰ ਸਭਾ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਨਵ-ਚੁਣੇ ਅਹੁਦੇਦਾਰਾਂ ਦਾ ਮੈਂਬਰਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦੇ ਆਸ਼ੀਰਵਾਦ ਨਾਲ ਸਭਾ ਬ੍ਰਾਹਮਣ ਭਾਈਚਾਰੇ ਦੀ ਏਕਤਾ, ਉੱਨਤੀ, ਸਮਾਜਿਕ ਸਦਭਾਵਨਾ ਤੇ ਸੇਵਾ ਦੇ ਕਾਰਜਾਂ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਨਵ-ਚੁਣੇ ਪ੍ਰਧਾਨ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਪੁਰਾਣੀਆਂ ਮੂਰਤੀਆਂ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਰੁੱਖਾਂ ਦੀਆਂ ਜੜ੍ਹਾਂ ਹੇਠਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਨਾ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਧਾਰਮਿਕ ਸਮਗਰੀ ਦਾ ਸਤਿਕਾਰ ਕਰਦਿਆਂ ਉਸ ਨੂੰ ਪਾਣੀ ਵਿਚ ਵਿਸਰਜਿਤ ਕੀਤਾ ਜਾਵੇ ਜਾਂ ਧਾਰਮਿਕ ਰੀਤਾਂ ਅਨੁਸਾਰ ਅਗਨ ਭੇਟ ਕੀਤਾ ਜਾਵੇ, ਤਾਂ ਜੋ ਧਾਰਮਿਕ ਭਾਵਨਾਵਾਂ ਦਾ ਸਨਮਾਨ ਬਣਿਆ ਰਹੇ। ਇਸ ਮੌਕੇ ਸੁਸ਼ੀਲ ਸ਼ਰਮਾ, ਸੁਸ਼ੀਲ ਸ਼ਾਰਦਾ, ਡਿੰਪਲ ਸ਼ਰਮਾ, ਯਸ਼ਪਾਲ ਕਪਲਿਸ਼ ਜੱਸਾ, ਰਾਜਿੰਦਰ ਕਪਲਿਸ਼, ਅਸ਼ੋਕ ਸ਼ਰਮਾ, ਸਤੀਸ਼ ਸ਼ਰਮਾ, ਓਮਕਾਰ ਜੋਸ਼ੀ, ਕ੍ਰਿਸ਼ਨਪਾਲ ਸ਼ਰਮਾ, ਏ. ਕੌਸ਼ਲ, ਸੰਜੇ ਕੁਮਾਰ ਬੱਬੀ, ਕਨੂੰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਵਿਧਾਇਕ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ‘ਰੋਡ ਸ਼ੋਅ’ ਕਹਿਣਾ ਮੰਦਭਾਗਾ-ਜਥੇਦਾਰ ਮਕਾਰੋਂਪੁਰ ਅਗਲੀ ਖ਼ਬਰ ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ ਜ਼ਿਲ੍ਹਾ ਕਾਂਗਰਸ ਐਸ. ਸੀ. ਵਿੰਗ ਦੇ ਉਪ ਚੇਅਰਮੈਨ ਨਿਯੁਕਤ
Ad Position 24
No active advertisement