ਰੱਥ ਯਾਤਰਾ ਦੀ ਸਫਲਤਾ ਲਈ ਸਹਿਯੋਗੀਆਂ ਦਾ ਇਸਕੋਨ ਫ਼ੈਸਟੀਵਲ ਕਮੇਟੀ ਵਲੋਂ ਸਨਮਾਨ
ਮੰਡੀ ਗੋਬਿੰਦਗੜ੍ਹ, 2 ਅਗਸਤ (ਰਾਜੇਸ਼ ਸ਼ਰਮਾ)-ਇਸਕੋਨ ਫ਼ੈਸਟੀਵਲ ਕਮੇਟੀ, ਮੰਡੀ ਗੋਬਿੰਦਗੜ੍ਹ ਵਲੋਂ 24ਵੀਂ ਸਾਲਾਨਾ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦੀ ਸ਼ਾਨਦਾਰ ਸਫਲਤਾ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦੇ ਸਨਮਾਨ ਲਈ ਸਥਾਨਕ ਰਾਮ ਮੰਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ। ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਪ੍ਰਿਆ ਗੋਵਿੰਦ ਦਾਸ ਦੀ ਅਗਵਾਈ ਹੇਠ ਹੋਏ ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਰਾਜ ਗੋਇਲ ਨੇ ਕੀਤੀ, ਜਦਕਿ ਮੰਚ ਸੰਚਾਲਨ ਜਨਰਲ ਸਕੱਤਰ ਐਡਵੋਕੇਟ ਆਰ.
ਮੰਡੀ ਗੋਬਿੰਦਗੜ੍ਹ, 2 ਅਗਸਤ (ਰਾਜੇਸ਼ ਸ਼ਰਮਾ)-ਇਸਕੋਨ ਫ਼ੈਸਟੀਵਲ ਕਮੇਟੀ, ਮੰਡੀ ਗੋਬਿੰਦਗੜ੍ਹ ਵਲੋਂ 24ਵੀਂ ਸਾਲਾਨਾ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦੀ ਸ਼ਾਨਦਾਰ ਸਫਲਤਾ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦੇ ਸਨਮਾਨ ਲਈ ਸਥਾਨਕ ਰਾਮ ਮੰਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ। ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਪ੍ਰਿਆ ਗੋਵਿੰਦ ਦਾਸ ਦੀ ਅਗਵਾਈ ਹੇਠ ਹੋਏ ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਰਾਜ ਗੋਇਲ ਨੇ ਕੀਤੀ, ਜਦਕਿ ਮੰਚ ਸੰਚਾਲਨ ਜਨਰਲ ਸਕੱਤਰ ਐਡਵੋਕੇਟ ਆਰ. ਕੇ. ਬੱਸੀ ਨੇ ਕੀਤਾ। ਇਸ ਮੌਕੇ ਪਵਨ ਸਚਦੇਵਾ ਨੇ ਕਿਹਾ ਕਿ ਕਮੇਟੀ ਦੇ ਸਮੂਹ ਮੈਂਬਰਾਂ, ਸ਼ਰਧਾਲੂਆਂ ਤੇ ਸੇਵਾਦਾਰਾਂ ਨੇ ਟੀਮ ਭਾਵਨਾ ਨਾਲ ਨਿਰੰਤਰ ਮਿਹਨਤ ਕਰਕੇ ਰੱਥ ਯਾਤਰਾ ਨੂੰ ਯਾਦਗਾਰ ਬਣਾਇਆ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਅਨੁਸਾਰ ਰੱਥ ਨੂੰ ਖਿੱਚਣ ਵਾਲੇ ਭਗਤਾਂ ’ਤੇ ਪ੍ਰਭੂ ਵਿਸ਼ੇਸ਼ ਕਿਰਪਾ ਕਰਦੇ ਹਨ, ਇਸ ਲਈ ਹਰ ਵਿਅਕਤੀ ਨੂੰ ਅਜਿਹੇ ਧਾਰਮਿਕ ਕਾਰਜਾਂ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਪ੍ਰਧਾਨ ਰਾਜ ਗੋਇਲ ਨੇ ਕਿਹਾ ਕਿ ਪ੍ਰਮਾਤਮਾ ਮਨੁੱਖ ਨੂੰ ਉਸ ਦੀ ਸੋਚ ਤੋਂ ਵੀ ਵੱਧ ਬਖ਼ਸ਼ੀਸ਼ਾਂ ਦਿੰਦਾ ਹੈ। ਸਾਡਾ ਫ਼ਰਜ਼ ਆਪਣੇ ਕਰਤੱਵ ਨਿਭਾਉਣਾ ਹੈ, ਜਦਕਿ ਫਲ ਦੇਣਾ ਪ੍ਰਭੂ ਦੇ ਹੱਥ ਵਿਚ ਹੈ। ਉਨ੍ਹਾਂ ਰੱਥ ਯਾਤਰਾ ਦੀ ਸਫਲਤਾ ’ਚ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਪ੍ਰਭਾਤ ਫੇਰੀ ਤੋਂ ਲੈ ਕੇ ਮੁੱਖ ਰੱਥ ਯਾਤਰਾ ਤੱਕ ਸਮਾਗਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਪੱਤਰਕਾਰ ਭਾਈਚਾਰੇ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਸਮਾਗਮ ਦੌਰਾਨ ਰੱਥ ਯਾਤਰਾ ਦੇ ਸਫਲ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਮੀਡੀਆ ਕਰਮੀਆਂ ਤੇ ਸਹਿਯੋਗੀਆਂ ਨੂੰ ਭਗਵਾਨ ਸ੍ਰੀ ਜਗਨਨਾਥ ਦੀਆਂ ਤਸਵੀਰਾਂ ਅਤੇ ਪ੍ਰਸਾਦ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੌਬੀ ਕੌਸ਼ਲ, ਪਵਨ ਗੁਪਤਾ, ਆਨੰਦ ਪਨੇਸਰ, ਰਾਜਵੀਰ ਪਨੇਸਰ, ਸੰਜੀਵ ਬਾਂਸਲ, ਹਰੀਸ਼ ਝਾਅ, ਜਤਿਨ ਕੌਸ਼ਲ, ਜਗਦੀਸ਼ ਗੁਪਤਾ, ਦਿਨੇਸ਼ ਮਹਿਤਾ, ਰਮੇਸ਼ ਸ਼ਰਮਾ, ਵਿਸ਼ਾਲ ਕਪਲਿਸ਼, ਸੰਦੀਪ ਜਿੰਦਲ, ਅਯੁੱਧਿਆ ਦਾਸ, ਬਿਮਲ ਮਹਾਵਰ, ਮੋਤੀ ਲਾਲ ਸੇਤੀਆ, ਦੀਪਇੰਦਰ ਸਿੰਘ, ਵਰਿੰਦਰ ਸਿੰਘ, ਡਾ. ਅਭੈ ਪਨੇਸਰ, ਕਪੀਸ਼ ਸ਼ਰਮਾ, ਬਬੀਤਾ ਸਿੰਗਲਾ, ਜਯਾ ਮਾਤਾ, ਮੋਹਿਨੀ ਕਸ਼ਯਪ, ਰਜਨੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।